Punjab
ਇਤਹਾਸਿਕ ਧਾਮ ਸ਼੍ਰੀ ਅਚਲੇਸ਼ਵਰ ਧਾਮ ਵਿਖੇ ਮਨਾਇਆ ਗਿਆ ਮਹਾਂ ਸ਼ਿਵਰਾਤਰੀ

ਬਟਾਲਾ: ਬਟਾਲਾ ਦੇ ਅਚਲੇਸ਼ਵਰ ਮੰਦਿਰ ਵਿਖੇ ਮਹਾਂ ਸ਼ਿਵਰਾਤਰੀ ਦੇ ਮੌਕੇ ਭਗਤਾਂ ਦਾ ਲਗਾ ਤਾਂਤਾ । ਭਗਤ ਭੋਲ਼ੇ ਨਾਥ ਦੀ ਪੂਜਾ ਕਰ ,ਵੱਡੀ ਗਿਣਤੀ ਚ ਸ਼ਾਮਿਲ ਹੋਏ ਲੋਕਾਂ ਨੇ ਅਸ਼ੀਰਵਾਦ ਪ੍ਰਪਤ ਕੀਤਾ ਅਚਲੇਸ਼ਵਾਰ ਮੰਦਿਰ ਉਹ ਸਥਾਨ ਹੈ, ਜਿੱਥੇ ਭਗਵਾਨ ਸ਼ਿਵ ਆਪਣੇ ਪਰਿਵਾਰ ਅਤੇ 33 ਕਰੋੜ ਦੇਵੀ ਦੇਵਤਿਆਂ ਨਾਲ ਆਏ ਸਨ । ਉੱਥੇ ਵੀ ਸ਼ਿਵਰਾਤਰੀ ਦਾ ਦਿਹਾੜਾ ਇਥੇ ਪੂਰੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਸ਼ਰੱਧਾਲੁ ਸਵੇਰੇ ਤੋਂ ਹੀ ਮੰਦਿਰ ਪਹੁਂਚ ਭੋਲ਼ੇ ਸ਼ਿਵ ਸ਼ੰਕਰ ਦੀ ਪੂਜਾ ਕਰਦੇ ਦਿਖਾਈ ਦਿੱਤੇ ਉਥੇ ਹੀ ਮੰਦਿਰ ਅਚਲੇਸ਼ਵਰ ਧਾਮ ਵਿੱਚ ਸਵੇਰੇ ਤੋਂ ਹੀ ਸ਼ਰੱਧਾਲੁ ਭਗਵਾਨ ਭੋਲ਼ੇ ਨਾਥ ਦੀ ਪੂਜਾ ਕਰਣ ਪਹੁਂਚ ਰਹੇ ਹਨ। ਭਗਤਾਂ ਨੇ ਕਿਹੇ ਦੇ ਉਹ ਭੋਲ਼ੇ ਨਾਥ ਦੀ ਪੂਜਾ ਕਰ ਮੁਹ ਮੰਗੀ ਮੁਰਾਦਾਂ ਪਾਂਦੇ ਹਨ ਭੋਲ਼ੇ ਸ਼ੰਕਰ ਬਹੁਤ ਭੋਲ਼ੇ ਅਤੇ ਹਰ ਦੁੱਖ ਦੂਰ ਕਰ ਛੇਤੀ ਹੀ ਖੁਸ਼ ਹੋਕੇ ਸਾਰੀਆਂ ਖੁਸ਼ੀਆਂ ਦੇ ਦਿੰਦੇ ਹਨ | ਉਥੇ ਹੀ ਖਾਸ ਇਹ ਹੈ ਕਿ ਇਸ ਸਥਾਨ ਤੇ ਗੁਰੂਦਵਾਰਾ ਸ਼੍ਰੀ ਅਚਲ ਸਾਹਿਬ ਵੀ ਹੈ ਜਿਥੇ ਇਤਿਹਾਸ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼ਿਵਰਾਤਰੀ ਦੇ ਮੇਲੇ ਚ ਪਹੁਚੇ ਅਤੇ ਸਿੱਧ ਗੋਸ਼ਟੀ ਕੀਤੀ ਅਤੇ ਲੋਕਾਂ ਨੂੰ ਵਹਿਮਾਂ ਭਰਮਾਂ ਚੋ ਬਾਹਰ ਕੱਢਣ ਲਈ ਸੰਦੇਸ਼ ਦਿਤਾ ਉਥੇ ਹੀ ਬਟਾਲਾ ਚ ਹਿੰਦੂ ਸਿੱਖ ਭਾਈਚਾਰੇ ਦਾ ਪ੍ਰਤੀਕ ਹੈ ਇਸ ਧਾਰਮਿਕ ਸਥਲ |