Punjab
ਪ੍ਰਾਚੀਨ ਸੰਗਲਾ ਵਾਲਾ ਸ਼ਿਵਾਲਾ ਦੇ ਮਹੰਤ ਨਾਰਾਇਣ ਪੁਰੀ ਦਾ ਦੇਹਾਂਤ
ਪ੍ਰਾਚੀਨ ਸੰਗਲਾ ਵਾਲਾ ਸ਼ਿਵਾਲਾ ਦੇ ਮਹੰਤ ਨਾਰਾਇਣ ਪੁਰੀ 13 ਅਕਤੂਬਰ ਨੂੰ ਦੁਨੀਆ ਨੂੰ ਅਲਵਿਦਾ ਕਹਿ ਗਏ। ਦੱਸ ਦੇਈਏ ਕਿ ਬੀਤੇ ਦਿਨੀਂ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਸ਼ਿਵ ਭਗਤਾਂ ’ਚ ਸੋਗ ਦੀ ਲਹਿਰ ਦੌੜ ਗਈ।
ਮਹੰਤ ਨਾਰਾਇਣ ਪੁਰੀ ਨੂੰ ਸ਼ਿਵਾਲਾ ਦੀ ਪ੍ਰੰਪਰਾ ਅਨੁਸਾਰ ਸਮਾਧੀ ਦਿੱਤੀ ਗਈ । ਮੰਦਰ ਵਿਚ ਉਨ੍ਹਾਂ ਦੇ ਅੰਤਿਮ ਦਰਸ਼ਨ ਕਰਵਾਏ ਗਏ ਤੇ ਵੱਡੀ ਗਿਣਤੀ ਵਿਚ ਸੰਗਤ ਮੰਦਰ ਵਿਚ ਪਹੁੰਚੀ।
ਸੰਗਲਾ ਵਾਲਾ ਸ਼ਿਵਾਲਾ ਮੰਦਿਰ ਦੇ ਮਹੰਤ ਨਾਰਾਇਣ ਪੁਰੀ ਨੂੰ ਸੋਮਵਾਰ ਨੂੰ ਅੰਤਿਮ ਸੰਸਕਾਰ ਦਿੱਤਾ ਗਿਆ। ਉਨ੍ਹਾਂ ਦੇ ਅੰਤਿਮ ਦਰਸ਼ਨ ਕਰਨ ਲਈ ਸ਼ਰਧਾਲੂਆਂ ਦੀ ਭੀੜ ਇਕੱਠੀ ਹੋਈ। ਕੁਝ ਮਹਿਲਾ ਸ਼ਰਧਾਲੂਆਂ ਨੂੰ ਰੋਂਦੇ ਹੋਏ ਵੀ ਦੇਖਿਆ ਗਿਆ। ਇਸ ਦੌਰਾਨ ਸ਼ਰਧਾਲੂਆਂ ਨੇ “ਓਮ ਨਮਹ ਸ਼ਿਵਾਏ” ਦਾ ਜਾਪ ਕੀਤਾ। ਮਹੰਤ ਨਾਰਾਇਣ ਪੁਰੀ ਨੇ 44 ਸਾਲਾਂ ਤੱਕ ਮੰਦਰ ਵਿੱਚ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾਈ। ਉਨ੍ਹਾਂ ਨੇ ਸ਼ਨੀਵਾਰ ਦੇਰ ਰਾਤ ਹੀਰੋ ਹਾਰਟ ਸੈਂਟਰ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਦੇ ਪੁੱਤਰ ਮਹੰਤ ਦਿਨੇਸ਼ ਪੁਰੀ ਨੇ ਕਿਹਾ ਕਿ ਉਨ੍ਹਾਂ ਨੂੰ ਕੱਲ੍ਹ ਸਵੇਰੇ ਕੁਝ ਬੇਅਰਾਮੀ ਮਹਿਸੂਸ ਹੋਈ।
