Connect with us

Punjab

MAJITHIA ਅਤੇ ਨਸ਼ਾ ਤਸਕਰੀ: ਸੱਚ, ਸਿਆਸਤ ਤੇ ਅੰਤਰਰਾਸ਼ਟਰੀ ਜਾਲ

Published

on

BIKRAM MAJITHIA : ਪੰਜਾਬ ਦੇ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਨਸ਼ਾ ਤਸਕਰੀ ਅਤੇ ਰੁ.540 ਕਰੋੜ ਦੀ ਡਰੱਗ ਮਨੀ ਲਾਂਡਰਿੰਗ ਦਾ ਮਾਮਲਾ ਇਨ੍ਹਾਂ ਦਿਨਾਂ ਵਿੱਚ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਰਿਹਾ ਹੈ ਅਤੇ ਟੀਵੀ ਚੈਨਲਾਂ ਦੀਆਂ ਬ੍ਰੇਕਿੰਗ ਨਿਊਜ਼ ਬਣ ਰਿਹਾ ਹੈ। ਇਹ ਕੇਸ ਸਿਰਫ ਇਕ ਵਿਅਕਤੀ ਦੀ ਜਾਂਚ ਨਹੀਂ, ਸਗੋਂ ਪੰਜਾਬ ‘ਚ ਨਸ਼ਿਆਂ ਵਿਰੁੱਧ ਚੱਲ ਰਹੀ ਲੜਾਈ, ਸਿਆਸੀ ਦਾਅਵੇ ਅਤੇ ਕਾਨੂੰਨੀ ਪ੍ਰਕਿਰਿਆ ਦੀ ਸਾਂਝੀ ਕਹਾਣੀ ਹੈ । ਮਾਮਲੇ ਦਾ ਪਿਛੋਕੜ :ਬਿਕਰਮ ਮਜੀਠੀਆ ਦਾ ਨਾਂ ਪਹਿਲੀ ਵਾਰ 2013–14 ਵਿੱਚ ਭੋਲਾ ਨਸ਼ਾ ਕੇਸ ਨਾਲ ਜੋੜਿਆ ਗਿਆ। ਸਾਬਕਾ ਡੀਐਸਪੀ ਜਗਦੀਸ਼ ਭੋਲਾ ਨੇ ਆਪਣੇ ਬਿਆਨਾਂ ਵਿਚ ਕਿਹਾ ਸੀ ਕਿ ਮਜੀਠੀਆ ਨੇ ਵਿਦੇਸ਼ਾਂ ਵਿੱਚ ਨਸ਼ਿਆਂ ਦੀ ਸਪਲਾਈ ਵਿੱਚ ਸਹਿਯੋਗ ਕੀਤਾ। 2018 ਦੀ STF ਰਿਪੋਰਟ ਵਿੱਚ ਵੀ ਇਹ ਦਾਅਵਾ ਕੀਤਾ ਗਿਆ ਕਿ ਉਹ 2004 ਤੋਂ 2014 ਤੱਕ ਮਜੀਠੀਆ ਨਸ਼ਾ ਤਸਕਰਾਂ ਨਾਲ ਜੁੜੇ ਰਹੇ।

2021–22: ਕਾਨੂੰਨੀ ਕਾਰਵਾਈ ਦੀ ਸ਼ੁਰੂਆਤ

ਦਸੰਬਰ 2021 ਵਿੱਚ NDPS ਐਕਟ ਅਧੀਨ ਮਜੀਠੀਆ ਵਿਰੁੱਧ FIR ਦਰਜ ਕੀਤੀ ਗਈ। ਉਸਨੂੰ ਫਰਵਰੀ 2022 ਵਿਚ ਗ੍ਰਿਫ਼ਤਾਰ ਕੀਤਾ ਗਿਆ ਅਤੇ ਕੁਝ ਸਮਾਂ ਪਟਿਆਲਾ ਜੇਲ੍ਹ ‘ਚ ਰਿਹਾ। ਹਾਈ ਕੋਰਟ ਤੋਂ ਉਸਨੂੰ ਜ਼ਮਾਨਤ ਮਿਲੀ ਅਤੇ ਮਜੀਠੀਆ ਜੇਲ੍ਹ ਤੋਂ ਬਾਹਰ ਆ ਗਏ ਪਰ ਕੇਸ ਅੱਗੇ ਵਧਦਾ ਰਿਹਾ।
2025: ਵੱਡਾ ਖੁਲਾਸਾ। ਜੂਨ 2025 ਵਿੱਚ ਵਿਜੀਲੈਂਸ ਬਿਊਰੋ (VB) ਅਤੇ ਵਿਸ਼ੇਸ਼ ਜਾਂਚ ਟੀਮ (SIT) ਨੇ ਰੁ 540 ਕਰੋੜ ਦੀ ਨਸ਼ਾ ਮਨੀ ਲਾਂਡਰਿੰਗ ਦੇ ਪੂਰੇ ਮਾਮਲੇ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ। ਇਹ ਵੀ ਦਾਅਵਾ ਕੀਤਾ ਗਿਆ ਕਿ ਇਸ ਰਕਮ ਨੂੰ ਨਕਦ, ਵਿਦੇਸ਼ੀ ਖਾਤਿਆਂ ਅਤੇ ਗੁਪਤ ਸੰਪਤੀਆਂ ਰਾਹੀਂ ਲੁਕਾਇਆ ਗਿਆ। Saraya Industries ‘ਤੇ ਹੋਈ ਛਾਪੇਮਾਰੀ ਵਿੱਚ ਮੋਬਾਈਲ, ਲੈਪਟਾਪ ਅਤੇ ਦਸਤਾਵੇਜ਼ ਜ਼ਬਤ ਕੀਤੇ ਗਏ

ਨਸ਼ਾ ਤਸ਼ਕਰੀ ਦੇ ਮਾਮਲੇ ਵਿੱਚ ਮਨਿੰਦਰ ਸਿੰਘ ਬਿੱਟੂ ਔਲਖ ਅਤੇ ਜਗਜੀਤ ਚਾਹਲ ਵੀ ਘਸੀਟੇ ਗਏ:-

1. ਬਿੱਟੂ ਔਲਖ (Maninder Singh Bittu Aulakh)

ਅੰਮ੍ਰਿਤਸਰ ਵਿੱਚ ਇੱਕ ਹੋਟਲ ਦਾ ਮਾਲਕ ਹੈ ਨੇ ਜਾਂਚ ਅਧਿਕਾਰੀਆਂ ਨੂੰ ਦੱਸਿਆ ਕਿ ਮਜੀਠੀਆ ਨੇ ਉਸਨੂੰ ਵਿਦੇਸ਼ੀ NRI ਨਸ਼ਾ ਤਸਕਰ ਸਤਪ੍ਰੀਤ ਸਿੰਘ (ਉਰਫ਼ ਸੱਤਾ) ਨਾਲ ਮਿਲਾਇਆ ਸੀ । Aulakh ਨੇ ਕਿਹਾ ਕਿ ਉਨ੍ਹਾਂ ਨੇ ਚੰਡੀਗੜ੍ਹ ਵਿੱਚ ਅਕਸਰ ਮਜੀਠੀਆ ਦੇ ਘਰ ਵਿੱਚ ਸੱਤੇ ਨੂੰ ਵੇਖਿਆ। ਔਲਖ ਕਹਿੰਦਾ ਹੈ ਕਿ ਸੱਤੇ ਦਾ ਰੁੱਤਬਾ ਮੰਤਰੀਆਂ ਨਾਲੋਂ ਵੀ ਵੱਧ ਸੀ। ਮਜੀਠੀਆ ਦੇ ਕਹਿਣ ‘ਤੇ ਕਈ ਲੋਕ ਉਸਦੀ ਦੀ ਸੇਵਾ ਵਿੱਚ ਲੱਗੇ ਰਹਿੰਦੇ ਸਨ।

2. ਜਗਜੀਤ ਸਿੰਘ ਚਾਹਲ ਉੱਪਰ ਇਹ ਦੋਸ਼ ਲਗਾਏ ਗਏ ਸਨ ਕਿ ਉਨ੍ਹਾਂ ਦੀ ਦਵਾਈਆਂ ਦੀ ਕੰਪਨੀ

MBP Pharma ਤੋਂ pseudoephedrine ਵਰਗਾ ਖ਼ਤਰਨਾਕ ਨਸ਼ਾ NRI ਗਿਰੋਹ ਨੂੰ ਸਪਲਾਈ ਹੁੰਦਾ ਸੀ। ਜਾਂਚ ਏਜੰਸੀਆਂ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਜਗਜੀਤ ਚਾਹਲ ਨੇ ਜਾਂਚ ਦੌਰਾਨ ਕਬੂਲਿਆ ਸੀ ਕਿ ਇਹ ਸਪਲਾਈ Bittu Aulakh ਰਾਹੀਂ ਹੋਈ, ਜਿਸਦਾ ਸਿੱਧਾ ਨਾਤਾ ਮਜੀਠੀਆ ਨਾਲ ਸੀ। ਜਾਂਚ ਏਜੰਸੀਆਂ ਨੇ ਇਹ ਵੀ ਕਿਹਾ ਚਾਹਲ ਨੇ ਰੁ.35 ਲੱਖ ਨਕਦ “election fund” ਦੇ ਰੂਪ ਵਿੱਚ ਮਜੀਠੀਆ ਨੂੰ ਦੇਣ ਦੀ ਗੱਲ ਵੀ ਮੰਨੀ ਸੀ। ਮੈਂ ਬਿੱਟੁ ਔਲਖ ਅਤੇ ਜਗਜੀਤ ਚਾਹਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਹੋ ਨਹੀਂ ਸਕਿਆ। ਬਿੱਟੂ ਔਲਖ ਦੇ facebook Page ਤੋਂ ਕੁੱਝ ਵੀਡੀਓ ਮਿਲੀਆਂ ਜਿਨ੍ਹਾਂ ਵਿੱਚ ਉਹ ਸ਼ੋਸਲ ਮੀਡੀਆ ਉੱਪਰ ਇੰਟਰਵਿਊ ਦਿੰਦਾ ਨਜ਼ਰ ਆ ਰਿਹਾ ਹੈ। ਉਹ ਕਹਿੰਦਾ ਹੈ ਕਿ ਮੈਨੂੰ ਤੇ ਜਗਜੀਤ ਚਾਹਲ ਨੂੰ ਮਜੀਠੀਆ ਨੇ ਝੂਠੇ ਕੇਸਾਂ ਵਿੱਚ ਫਸਾਇਆ ਗਿਆ ਹੈ। ਬਿੱਟੂ ਕਹਿੰਦਾ ਹੈ ਕਿ ਉਸ ਸਮੇਂ ਦੇ ਫ਼ਤਹਿਗੜ੍ਹ ਸਾਹਿਬ ਦੇ ਐੱਸ ਐੱਸ ਪੀ ਹਰਦਿਆਲ ਸਿੰਘ ਮਾਨ ਨੇ ਅਤੇ ED ਦੇ ਚੀਫ ਨਿਰੰਜਣ ਸਿੰਘ ਨੇ ਪੈਸੈ ਲੈ ਕੇ ਮਜੀਠੀਆ ਦੇ ਕਹਿਣ ‘ਤੇ ਉਨ੍ਹਾਂ ਨੂੰ ਫਸਾਇਆ ਸੀ ਅਤੇ ਉਹ ਨਸ਼ਾ ਤਸ਼ਕਰੀ ਦੇ ਕੇਸ ਵਿੱਚ ਅਦਾਲਤ ਤੋਂ ਬਰੀ ਹੋ ਚੁੱਕੇ ਹਨ। ਇਹ ਸਾਰੀਆਂ ਜਾਣਕਾਰੀਆਂ ਸਾਨੂੰ ਵੱਖ ਵੱਖ ਸਰੋਤਾਂ ਤੋਂਪ੍ਰਾਪਤ ਹੋਈਆਂ ਹਨ। ਇਹ ਸਭ ਕੁੱਝ ਪੂਰੀ ਤਰ੍ਹਾਂ ਸੱਚ ਹੈ ਇਸਦੀ ਅਸੀਂ ਪੁਸ਼ਟੀ ਨਹੀਂ ਕਰਦੇ ਪਰ ਇਹ ਗੱਲ ਪੂਰੀ ਤਰ੍ਹਾਂ ਸੱਚ ਹੈ ਕਿ ਨਸ਼ਾ ਤਸ਼ਕਰੀ ਦਾ ਇੰਨਾਂ ਵੱਡਾ ਕਾਰੋਬਾਰ ਸਿਆਸੀ ਸ਼ਹਿ ਤੋਂ ਬਿਨਾਂ ਨਹੀਂ ਚੱਲ ਸਕਦਾ। ਮਾਮਲਾ ਅਦਾਲਤ ਵਿੱਚ ਅਤੇ ਜਾਂਚ ਚੱਲ ਰਹੀ ਹੈ। ਜਲਦੀ ਪੂਰਾ ਸੱਚ ਸਾਹਮਣੇ ਆਉਣ ਦੀ ਆਸ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਜਾਂਚ ਦੀ ਰਫ਼ਤਾਰ ਨੂੰ ਤੇਜ਼ ਕਰਕੇ ਚਲਾਨ ਪੇਸ਼ ਕਰੇ ਤਾਂ ਜੋ ਅਦਾਲਤ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਕੇ ਸੱਚ ਸਾਹਮਣੇ ਆਵੇ। – ਕੁਲਵੰਤ ਸਿੰਘ ਗੱਗੜਪੁਰੀ