Amritsar
ਮਜੀਠੀਆ ਨੇ ਲੌਕਡਾਊਨ ਕਾਰਨ ਪਾਕਿਸਤਾਨ ‘ਚ ਫ਼ਸੇ ਸ਼ਰਧਾਲੂਆਂ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ
28 ਮਈ 2020: ਮਾਰਚ ਮਹੀਨੇ ਵਿੱਚ ਲੌਕਡਾਊਨ ਤੋਂ ਪਹਿਲਾਂ ਅੰਮ੍ਰਿਤਸਰ ਤੋਂ ਕੁੱਝ ਸ਼ਰਧਾਲੂ ਪਾਕਿਸਤਾਨ ਗਏ ਸਨ। ਉਸ ਦੌਰਾਨ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼ ਵਿੱਚ ਲੌਕਡਾਊਨ ਹੋ ਗਿਆ, ਜਿਸ ਕੁਰਨ ਉਹ ਸ਼ਰਧਾਲੂ ਆਪਣੇ ਦੇਸ਼ ਵਾਪਿਸ ਨਹੀਂ ਪਰਤ ਸਕੇ ਅਤੇ ਉਥੇ ਹੀ ਫ਼ਸ ਗਏ। ਬਿਕਰਮਜੀਤ ਸਿੰਘ ਮਜੀਠੀਆ ਨੇ ਅੱਜ ਉਨ੍ਹਾਂ ਸ਼ਰਧਾਲੂਆਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ।
ਮਜੀਠੀਆ ਨੇ ਪਰਿਵਾਰਕ ਮੈਬਰਾਂ ਨੂੰ ਦੱਸਿਆ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਹ ਮੁੱਦਾ ਵਿਦੇਸ਼ ਮੰਤਰਾਲੇ ਸਾਹਮਣੇ ਉਠਾਇਆ ਹੈ। ਇਸ ਦੌਰਾਨ ਮਜੀਠੀਆ ਨੇ ਪਾਕਿਸਤਾਨ ਵਿੱਚ ਫ਼ਸੇ ਸ਼ਰਧਾਲੂਆਂ ਨਾਲ ਵੀਡੀਓ ਕਾਲ ਰਾਹੀਂ ਗੱਲ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਛੇਤੀ ਹੀ ਉਨ੍ਹਾਂ ਨੂੰ ਆਪਣੇ ਘਰ ਵਾਪਿਸ ਲਿਆਂਦਾ ਜਾਵੇਗਾ।