National
ਕਿਨੌਰ ‘ਚ ਪਹਾੜ ਖਿਸਕਣ ਨਾਲ ਵਾਪਰਿਆ ਵੱਡਾ ਹਾਦਸਾ, ਮਲਬੇ ਹੇਠ ਦੱਬੀਆਂ ਕਈ ਗੱਡੀਆਂ

ਕਿਨੌਰ : ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ਵਿੱਚ ਅੱਜ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਨਿਗੁਲਸਰੀ ਵਿੱਚ, ਰਾਸ਼ਟਰੀ ਰਾਜਮਾਰਗ -5 ਉੱਤੇ ਇੱਕ ਪਹਾੜੀ ਟੁੱਟ ਗਈ ਅਤੇ ਇਸ ਦੌਰਾਨ ਯਾਤਰੀਆਂ ਨਾਲ ਭਰੀ ਇੱਕ ਬੱਸ ਵੀ ਮਲਬੇ ਦੀ ਲਪੇਟ ਵਿੱਚ ਆ ਗਈ। ਡਿਪਟੀ ਕਮਿਸ਼ਨਰ ਆਬਿਦ ਹੁਸੈਨ ਸਾਦਿਕ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਦੀਆਂ ਬੱਸਾਂ ਸਮੇਤ ਕਈ ਵਾਹਨ ਜ਼ਮੀਨ ਖਿਸਕਣ ਦੇ ਮਲਬੇ ਹੇਠ ਦਬ ਗਏ ਹਨ। ਬੱਸ ਵਿੱਚ 40 ਤੋਂ ਵੱਧ ਯਾਤਰੀ ਸਵਾਰ ਸਨ। ਇਹ ਬੱਸ ਕਿੰਨੌਰ ਦੇ ਰੇਕਾਂਗ ਪਯੋ (Reckong Peo-Shimla) ਤੋਂ ਸ਼ਿਮਲਾ ਜਾ ਰਹੀ ਸੀ।
ਬਚਾਅ ਕਾਰਜਾਂ ਵਿੱਚ ਆ ਰਹੀਆਂ ਨੇ ਮੁਸ਼ਕਿਲਾਂ
ਕਿਨੌਰ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਚਾਅ ਕਾਰਜਾਂ ਲਈ ਫੌਜ, ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ ਅਤੇ ਸਥਾਨਕ ਬਚਾਅ ਟੀਮਾਂ ਨੂੰ ਬੁਲਾਇਆ ਗਿਆ ਹੈ। ਪੱਥਰ ਅਜੇ ਵੀ ਡਿੱਗ ਰਹੇ ਹਨ, ਜਿਸ ਕਾਰਨ ਬਚਾਅ ਕਾਰਜ ਮੁਸ਼ਕਲ ਹੋ ਰਹੇ ਹਨ.