Connect with us

Punjab

ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, 29 SHO ਦੇ ਕੀਤੇ ਗਏ ਤਬਾਦਲੇ

Published

on

PUNJAB : ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਮੁੜ ਅਹੁਦਾ ਸੰਭਾਲ ਲਿਆ ਹੈ। ਇਸ ਦੌਰਾਨ ਉਨ੍ਹਾਂ ਨੇ ਲੁਧਿਆਣਾ ਜ਼ਿਲ੍ਹੇ ਦੇ ਥਾਣੇ ਵਿੱਚ ਵੱਡਾ ਫੇਰਬਦਲ ਕੀਤਾ ਹੈ। ਜਿਸ ਤਹਿਤ ਕਮਿਸ਼ਨਰੇਟ ਪੁਲਿਸ ਅਧੀਨ ਪੈਂਦੇ ਸਾਰੇ ਥਾਣਿਆਂ ਦੇ SHO ਦੇ ਤਬਾਦਲੇ ਕੀਤੇ ਗਏ ਹਨ।

ਜਿਸ ਵਿਚ ਤਕਰੀਬਨ ਸਾਰੇ ਹੀ ਪੁਰਾਣੇ SHO ਹਨ| ਜਿੰਨ੍ਹਾਂ ਦੀ ਚੋਣਾਂ ਕਰਕੇ ਇਧਰ-ਉਧਰ ਬਦਲੀਆਂ ਕੀਤੀਆਂ ਹੋਈਆਂ ਸੀ ਹੁਣ ਉਹ ਚੋਣਾਂ ਤੋਂ ਬਾਅਦ ਵਾਪਿਸ ਆ ਗਏ ਹਨ। ਜਾਰੀ ਕੀਤੀ ਗਈ ਸੂਚੀ ਮੁਤਾਬਕ 29 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ| ਜਿਨ੍ਹਾਂ ਵਿਚ ਹਰਸ਼ਪਾਲ ਸਿੰਘ, ਅਵਤਾਰ ਸਿੰਘ, ਬਲਵਿੰਦਰ ਕੌਰ,ਅੰਮ੍ਰਿਤਪਾਲ ਸਿੰਘ, ਐੱਲ.ਆਰ.ਗੁਰਜੀਤ ਸਿੰਘ, ਮਨਪ੍ਰੀਤ ਕੌਰ, ਰਜਿੰਦਰਪਾਲ ਸਿੰਘ, ਅਵਨੀਤ ਕੌਰ, ਇੰਦਰਜੀਤ ਸਿੰਘ, ਬਲਵਿੰਦਰ ਸਿੰਘ ਅਤੇ ਹਰਪਾਲ ਸ਼ਾਮਿਲ ਹਨ | ਸਿੰਘ ਦੇਹਲ, ਅਮਨਦੀਪ ਸਿੰਘ ਬਲਜਿੰਦਰ ਸਿੰਘ, ਇੰਸਪੈਕਟਰ ਭਗਵਤਵੀਰ ਸਿੰਘ, ਬਿਕਰਮਜੀਤ ਸਿੰਘ ਆਦਿ ਦੇ ਤਬਾਦਲੇ ਕੀਤੇ ਗਏ ਹਨ |