Uncategorized
ਹੋਲੀ ਦੇ ਤਿਉਹਾਰ ਨੂੰ ਬਣਾਓ ਖਾਸ, ਆਪਣੇ ਹੀ ਘਰ ‘ਤਿਆਰ ਕਰੋ ਕਈ ਸੁਆਦੀ ਪਕਵਾਨ
HOLI FESTIVAL: ਹੋਲੀ ਦਾ ਤਿਉਹਾਰ ਇੱਕ ਰੰਗਾਂ ਦਾ ਤਿਉਹਾਰ ਹੈ| ਕੋਈ ਵੀ ਭਾਰਤੀ ਤਿਉਹਾਰ ਸੁਆਦ ਭੋਜਨ ਤੋਂ ਬਿਨਾਂ ਨਹੀਂ ਮਨਾਇਆ ਜਾਂਦਾ। ਇਸ ਦਿਨ ਹਰ ਕਿਸੇ ਦੇ ਘਰ ਮਹਿਮਾਨ ਆਉਂਦੇ ਰਹਿੰਦੇ ਹਨ ਜਿਸ ਕਾਰਨ ਕਈ ਸੁਆਦ ਪਕਵਾਨ ਤਿਆਰ ਕੀਤੇ ਜਾਂਦੇ ਹਨ।
ਅਸੀਂ ਤੁਹਾਨੂੰ ਕੁਝ ਅਜਿਹੇ ਪਕਵਾਨਾਂ ਬਾਰੇ ਦੱਸਾਂਗੇ ਜੋ ਤੁਸੀਂ ਹੋਲੀ ‘ਤੇ ਆਪਣੇ ਹੀ ਘਰ ਬਣਾ ਸਕਦੇ ਹੋ:
1.ਗੁਜੀਆ
ਇਹ ਇੱਕ ਬਹੁਤ ਹੀ ਪ੍ਰਸਿੱਧ ਪਕਵਾਨ ਹੈ| ਇਹ ਪਕਵਾਨ ਹਰ ਇੱਕ ਘਰ ਬਣਦਾ ਹੈ| ਇਹ ਹੋਲੀ ਤੋਂ ਕੁਝ ਦਿਨ ਪਹਿਲਾਂ ਹਰ ਕਿਸੇ ਦੇ ਘਰ ਬਣਨਾ ਸ਼ੁਰੂ ਹੋ ਜਾਂਦਾ ਹੈ। ਇਹ ਮਿੱਠਾ ਪਕਵਾਨ ਤੁਹਾਡੀ ਹੋਲੀ ਨੂੰ ਹੋਰ ਵੀ ਮਿੱਠਾ ਬਣਾਉਂਦਾ ਹੈ।
2.ਮਾਲਪੂਆ
ਮਾਲਪੂਆ ਇਕ ਬਹੁਤ ਹੀ ਖਾਸ ਪਕਵਾਨ ਹੈ ਜੋ ਹੋਲੀ ‘ਤੇ ਬਣਾਇਆ ਜਾਂਦਾ ਹੈ। ਮਾਲਪੂਆ ਨੂੰ ਘਿਓ ਵਿੱਚ ਤਲ ਕੇ ਅਤੇ ਫਿਰ ਮਿੱਠੇ ਸ਼ਰਬਤ ਵਿੱਚ ਡੁਬੋ ਕੇ ਪਕਾਇਆ ਜਾਂਦਾ ਹੈ। ਰਬੜੀ ਨੂੰ ਗਰਮ ਮਾਲਪੂਆ ਨਾਲ ਖਾਓ |
3.ਠੰਡਾਈ
ਠੰਡਾਈ ਹੋਲੀ ਦੇ ਦੌਰਾਨ ਬਣਾਇਆ ਜਾਣ ਵਾਲਾ ਇੱਕ ਮਸ਼ਹੂਰ ਡਰਿੰਕ ਹੈ, ਇਸ ਦੇ ਬਿਨਾਂ ਹੋਲੀ ਅਧੂਰੀ ਹੈ। ਇਹ ਦੁੱਧ ਤੋਂ ਬਣਾਇਆ ਜਾਂਦਾ ਹੈ ਅਤੇ ਇਸ ਵਿਚ ਕਾਜੂ, ਬਦਾਮ, ਪਿਸਤਾ ਅਤੇ ਕੇਸਰ ਵਰਗੀਆਂ ਸਮੱਗਰੀਆਂ ਮਿਲਾ ਕੇ ਇਹ ਡਰਿੰਕ ਤਿਆਰ ਕੀਤੀ ਜਾਂਦੀ ਹੈ|