Corona Virus
ਮੰਡੀਆਂ, ਸਰਕਾਰ ਦੇ ਵਾਅਦੇ ਹੋਏ ਖੋਖਲੇ ਸਾਬਿਤ
ਫਿਰੋਜ਼ਪੁਰ, 20 ਅਪ੍ਰੈਲ : ਸੂਬੇ ਅੰਦਰ ਕਰੋਨਾਵਾਇਰਸ ਦੇ ਮਾਮਲੇ ਦਿਨੋਂ ਦਿਨ ਵਧਦੇ ਜਾ ਰਹੇ ਹਨ ਜਿਸਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਕਰੋਨਾ ਦੇ ਬਚਾਓ ਲਈ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਇਸੇ ਤਰ੍ਹਾਂ ਬੀਤੀ 15 ਅਪ੍ਰੈਲ ਨੂੰ ਪੰਜਾਬ ਦੀਆਂ ਦਾਣਾ ਮੰਡੀਆਂ ਵਿੱਚ ਕਣਕ ਦੀ ਖਰੀਦ ਸੁਰੂ ਕਰਾਈ ਗਈ ਹੈ ਅਤੇ ਨਾਲ ਹੀ ਪੰਜਾਬ ਸਰਕਾਰ ‘ਤੇ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਕਰੋਨਾਵਾਇਰਸ ਦੇ ਚਲਦਿਆਂ ਮੰਡੀ ਵਿੱਚ ਆਉਣ ਵਾਲੇ ਕਿਸਾਨਾਂ ਅਤੇ ਲੇਬਰ ਨੂੰ ਖਾਸ ਤੋਰ ਤੇ ਸੈਨੀਟਾਈਜ਼ ਅਤੇ ਮਾਸਕ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਗਏ ਸਨ। ਪਰ ਅੱਜ ਜਦੋਂ ਸਾਡੀ ਟੀਮ ਵੱਲੋਂ ਇਨ੍ਹਾਂ ਦਾਅਵੇਆ ਦੀ ਰਿਆਲਟੀ ਚੈਕ ਕਰਨ ਲਈ ਦਾਣਾ ਮੰਡੀਆਂ ਦਾ ਦੋਰਾ ਕੀਤਾ ਗਿਆ ਤਾਂ ਪੰਜਾਬ ਸਰਕਾਰ ਦੇ ਸਭ ਵਾਅਦੇ ਖੋਖਲੇ ਸਾਬਿਤ ਹੋਏ।