Corona Virus
ਕ੍ਰਿਕਟਰ ਯੁਵਰਾਜ ‘ਤੇ ਮੇਨਕਾ ਗਾਂਧੀ ਪਹੁੰਚੇ ਗੁਰਦੁਆਰਾ ਦੁਫੇੜਾ ਸਾਹਿਬ

ਫ਼ਤਹਿਗੜ੍ਹ, ਰਣਜੋਧ ਸਿੰਘ, 6 ਜੁਲਾਈ : ਅੱਜ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿੱਖੇ ਗੁਰਦੁਆਰਾ ਟਾਹਲੀ ਸਾਹਿਬ ਦੁਫੇੜਾ ਵਿੱਖੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ‘ਤੇ ਸਾਬਕਾ ਕੇਂਦਰ ਮੰਤਰੀ ਮੇਨਕਾ ਗਾਂਧੀ ਨਤਮਸਤਕ ਹੋਏ ਹਨ। ਸੰਤ ਬਾਬਾ ਰਾਮ ਸਿੰਘ ਗੰਢੂਆ ਵਾਲਿਆਂ ਦੇ ਸ਼ਰਧਾਲੂ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ‘ਤੇ ਸਾਬਕਾ ਕੇਂਦਰ ਮੰਤਰੀ ਮੇਨਕਾ ਗਾਂਧੀ ਨਤਮਸਤਕ ਹੋਏ। ਉੱਕਤ ਕਰੀਬ ਗੁਰਦੁਆਰਾ ਟਾਹਲੀ ਸਾਹਿਬ ਦੁਫੇੜਾ ਵਿੱਖੇ ਕਰੀਬ ਡੇਢ ਘੰਟਾ ਰਹੇ। ਸ਼ਰਧਾਲੂਆਂ ਨੇ ਸੰਤ ਬਾਬਾ ਰਾਮ ਸਿੰਘ ਤੋਂ ਅਸ਼ੀਰਵਾਦ ਵੀ ਲਿਆ। ਯੁਵਰਾਜ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਗੁਰਦੁਆਰਾ ਟਾਹਲੀ ਸਾਹਿਬ ਦੁਫੇੜਾ ਵਿੱਖੇ ਲੰਮੇ ਸਮੇਂ ਤੋਂ ਆਸਥਾ ਜੁੜੀ ਹੋਈ ਹੈ।

ਜਿਸ ਕਰਕੇ ਕਰੀਬ 20 ਸਾਲ ਤੋਂ ਇੱਥੇ ਆਉਂਦੇ ਹਨ। ਇੱਥੇ ਆ ਕੇ ਉਨ੍ਹਾਂ ਦੇ ਮਨ ਨੂੰ ਸਕੂਨ ਮਿਲਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਕਰਕੇ ਹਰ ਇਕ ਇਨਸਾਨ ਨੂੰ ਭਗਤੀ ਕਰਨੀ ਚਾਹੀਦੀ ਹੈ ਅਤੇ ਪ੍ਰਮਾਤਮਾ ਅੱਗੇ ਹਰ ਇਕ ਦੀ ਭਲਾਈ ਲਈ ਅਰਦਾਸ ਕਰਨੀ ਚਾਹੀਦੀ ਹੈ ਤਾਂ ਜੋ ਕੋਰੋਨਾ ਮਹਾਂਮਾਰੀ ਦਾ ਖ਼ਾਤਮਾ ਹੋ ਸਕੇ।