Connect with us

Punjab

ਦਾਜ ਮਾਮਲੇ ‘ਚ ਨੂੰਹ ਦੇ ਕਤਲ ਕੇਸ ‘ਤੇ ਮਨੀਸ਼ਾ ਗੁਲਾਟੀ ਨੇ ਵੱਡਾ ਐਕਸ਼ਨ

Published

on

manisha gulati

ਅੰਮ੍ਰਿਤਸਰ : ਅਟਾਰੀ ਸਥਿੱਤ ਪਿੰਡ ਹੁਸ਼ਿਆਰਪੁਰ (Hoshiarpur) ਨਗਰ ਵਿਖੇ ਬੀਤੇ ਦਿਨੀਂ ਸਹੁਰੇ ਪਰਿਵਾਰ ਵੱਲੋਂ ਦਹੇਜ ਖਾਤਿਰ ਕੁੜੀ ਨੂੰ ਫਾਹਾ ਦੇ ਕੇ ਮੌਤ ਦੇ ਘਾਟ ਉਤਾਰਨ ਦੇ ਮਾਮਲੇ ਵਿੱਚ ਕੁੜੀ ਦੇ ਪੇਕੇ ਪਰਿਵਾਰ ਵੱਲੋਂ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਇਨਸਾਫ਼ ਦੀ ਗੁਹਾਰ ਲਗਾਈ ਗਈ ਸੀ। ਇਸ ਤਹਿਤ ਮਨੀਸ਼ਾ ਗੁਲਾਟੀ (Manisha Gulati) ਵੱਲੋਂ ਅੰਮ੍ਰਿਤਸਰ ਵਿੱਚ ਇੱਕ ਲੋਕ ਅਦਾਲਤ ਦੌਰਾਨ ਥਾਣਾ ਮੁਖੀ ਘਰਿੰਡਾ ਨੂੰ ਤਲਬ ਕਰਕੇ ਇਕ ਹਫ਼ਤੇ ਅੰਦਰ ਮੁਲਜਮਾਂ ‘ਤੇ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ। 

ਮ੍ਰਿਤਕਾ ਦੇ ਪਿਤਾ ਕੁਲਬੀਰ ਸਿੰਘ (Kulbir Singh) ਵਾਸੀ ਚੱਕ ਮੁਕੰਦ ਨੇ ਇਸ ਘਟਨਾ ਸਬੰਧੀ ਮਨੀਸ਼ਾ ਗੁਲਾਟੀ ਨੂੰ ਦੱਸਿਆ ਕਿ ਉਨ੍ਹਾਂ ਦੀ ਕੁੜੀ ਸਿਮਰਜੀਤ ਕੌਰ ਗੂੰਗੀ ਅਤੇ ਬੋਲੀ (Dumb&Deaf) ਸੀ। ਉਨ੍ਹਾਂ ਨੇ ਉਸ ਦਾ ਵਿਆਹ ਸਰਵਣ ਸਿੰਘ ਪੁੱਤਰ ਵਿਰਸਾ ਸਿੰਘ ਵਾਸੀ ਹੁਸ਼ਿਆਰਪੁਰ ਨਾਲ ਕਰਵਾ ਦਿੱਤਾ। ਸਿਮਰਨਜੀਤ ਕੌਰ ਦਾ ਸਹੁਰਾ ਪ੍ਰੀਵਾਰ ਪਿਛਲੇ ਕੁਝ ਚਿਰਾਂ ਤੋਂ ਉਸ ਨੂੰ ਹੋਰ ਦਾਜ ਲਿਆਉਣ ਸਬੰਧੀ ਤੰਗ ਪ੍ਰੇਸ਼ਾਨ ਕਰ ਰਿਹਾ ਸੀ। ਉਹ ਉਸ ਨੂੰ ਮੱਝਾਂ ਖ੍ਰੀਦਣ ਲਈ ਇੱਕ ਲੱਖ ਰੁਪਏ ਪੇਕੇ ਪ੍ਰੀਵਾਰ ਤੋਂ ਲਿਆਉਣ ਦੀ ਮੰਗ ਕਰ ਰਿਹਾ ਸੀ। ਸਿਮਰਨਜੀਤ ਨੇ ਜਦੋਂ ਪੈਸੇ ਲਿਆਉਣ ਤੋਂ ਮਨਾ ਕਰ ਦਿੱਤਾ ਤਾਂ ਉਸਦੇ ਪਤੀ ਸਰਵਣ ਸਿੰਘ ਸਮੇਤ ਸਹੁਰੇ ਪ੍ਰੀਵਾਰ ਨੇ ਉਸ ਨੂੰ ਮਾਨਸਿਕ ਤੌਰ ’ਤੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।

ਉਸ ਨੇ ਦੱਸਿਆ ਕਿ 6 ਅਗਸਤ ਨੂੰ ਉਸ ਦੇ ਸਹੁਰੇ ਪਰਿਵਾਰ ਨੇ ਸਿਮਰਨਜੀਤ ਦੀ ਕੁੱਟਮਾਰ ਕਰਦਿਆਂ ਉਸਨੂੰ ਫਾਹਾ ਲਗਾ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਦਾ ਪਤਾ ਲੱਗਣ ’ਤੇ ਉਨ੍ਹਾਂ ਨੇ ਥਾਣਾ ਘਰਿੰਡਾ ਵਿਖੇ ਲਿਖਤੀ ਸ਼ਿਕਾਇਤ ਕਰਵਾ ਦਿੱਤੀ, ਜਿਸ ਦੇ ਆਧਾਰ ’ਤੇ ਪੁਲਸ ਵੱਲੋਂ ਸਰਵਣ ਸਿੰਘ ਸਮੇਤ ਉਸਦੇ ਪ੍ਰੀਵਾਰ ਦੇ 4 ਹੋਰ ਮੈਂਬਰਾਂ ’ਤੇ ਕੇਸ ਦਰਜ ਕਰ ਦਿੱਤਾ। ਪੁਲਸ ਨੇ ਸਰਵਣ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਪਰ 25-26 ਦਿਨ ਬੀਤ ਜਾਣ ਦੇ ਬਾਅਦ ਪੁਲਸ ਵੱਲੋਂ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ ਹੈ। 

ਇਸ ਸਬੰਧੀ ਬੋਲਦੇ ਹੋਏ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਜੇਕਰ ਪੁਲਸ ਅਧਿਕਾਰੀਆਂ ਵੱਲੋਂ ਇਕ ਹਫ਼ਤੇ ਅੰਦਰ ਬਾਕੀ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਨ੍ਹਾਂ ਉੱਪਰ ਵਿਭਾਗੀ ਕਾਰਵਾਈ ਕੀਤੀ ਜਾ ਸਕਦੀ ਹੈ।