News
ਨੈੱਟਫਲਿਕਸ ਦੀ ਨਵੀਂ ਸੀਰੀਜ਼ ‘ਗਿਲਟੀ’ ਨੂੰ ਮਨਜਿੰਦਰ ਸਿਰਸਾ ਨੇ ਬੰਦ ਕਰਨ ਦੀ ਕੀਤੀ ਅਪੀਲ

6 ਮਾਰਚ ਨੂੰ ਨੈੱਟਫਲਿਕਸ ‘ਤੇ ‘ਗਿਲਟੀ’ ਫਿਲਮ ਰਿਲੀਜ਼ ਹੋਈ ਹੈ ਜਿਸਦੇ ਨਾਲ ਇੱਕ ਨਵਾਂ ਵਿਵਾਦ ਛਿੜ ਗਿਆ ਹੈ। ਦੱਸ ਦੇਈਏ ਕਿ ਨੈੱਟਫਲਿਕਸ ਦੇ ਇਸ ਫਿਲਮ ਨੂੰ ਲੈ ਕੇ ਦਿੱਲੀ ਗੁਰਦੁਆਰਾ ਪ੍ਰਬਧੰਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰ ਆਪਣਾ ਰੋਸ ਜਤਾਇਆ ਹੈ। ਇਹਨਾਂ ਨੇ ਨੈੱਟਫਲਿਕਸ ਨੂੰ ‘ਤੇ ਪ੍ਰੋਡਿਊਸਰ ਨੂੰ ਨੋਟਿਸ ਭੇਜਿਆ ਹੈ।

ਦੱਸਣਯੋਗ ਹੈ ਕਿ ਫ਼ਿਲਮ ਨੂੰ ਕਰਨ ਜੌਹਰ ਨੇ ਪ੍ਰੋਡਿਊਸ ਕੀਤਾ ਹੈ। ‘ਗਿਲਟੀ’ ਦਾ ਡਾਈਰੈਕਸ਼ਨ ਰੁਚੀ ਨਰਾਇਣ, ਕਨਿਕਾ ਢਿੱਲੋਂ ਤੇ ਅਤਿਕਾ ਚੌਹਾਨ ਨੇ ਕੀਤਾ ਹੈ। ਫ਼ਿਲਮ ਦੀ ਕਹਾਣੀ ਇੱਕ ਗੀਤਕਾਰ ਦੀ ਜ਼ਿੰਦਗੀ ਦੇ ਦੁਆਲੇ ਘੁੰਮਦੀ ਹੈ, ਜਿਸ ਦੇ ਪ੍ਰੇਮੀ ‘ਤੇ ਉਸ ਨਾਲ ਬਲਾਤਕਾਰ ਕਰਨ ਦਾ ਇਲਜ਼ਾਮ ਲਗਾਇਆ ਜਾਂਦਾ ਹੈ।

ਇਸ ਉਤੇ ਮਨਜਿੰਦਰ ਸਿੰਘ ਨੇ ਆਪਣਾ ਰੋਸ ਦਿਖਾਂਦੇ ਹੋਏ ਕਿਹਾ ਕਿ ਨੈੱਟਫਦਲੀਕਸ ਆਪਣੇ ਆਪ ਨੂੰ ਪਰਮੋਟ ਕਰਨ ਲਈ ਸਿੱਖ ਧਰਮ ਦੀ ਵਰਤੋਂ ਕਰਦਾ ਹੈ। ਪਹਿਲਾਂ ‘ਸੈਕਰੇਡ ਗੇਮਸ’ ਦੇ ਅੰਦਰ ਇੱਕ ਸਿੱਖ ਨੂੰ ਕਤਾਰ ਸੁੱਟ ਦੇ ਹੋਏ ਦਿਖਾਇਆ ਸੀ, ਜਿਸਦੇ ਕਾਰਣ ਸਿੱਖ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ, ਤੇ ਹੁਣ ਇੱਕ ਬਾਰ ਫਿਰ ਤੋਂ ਨਾਨਕੀ ਕਿਰਦਾਰ ਦਿਖਾਯਾ ਗਿਆ, ਜਿਸਦੇ ਵਿਚ ਨਾਨਕੀ ਕਿਰਦਾਰ ਨੂੰ ਨਸ਼ੀਲੀਆਂ ਦਵਾਈਆਂ, ਸ਼ਰਾਬ ਤੇ ਹੋਰ ਗਲਤ ਕੰਮ ਕਰਦੇ ਹੋਏ ਦਿਖਾਯਾ ਗਿਆ ਹੈ। ਸਿੱਖ ਧਰਮ ਵਿਚ ਗੁਰੂ ਨਾਨਕ ਦੀ ਭੈਣ ਨਾਨਕੀ ਜਿਨਾਂ ਦਾ ਬਹੁਤ ਵੱਡਾ ਸਤਿਕਾਰ ਕੀਤਾ ਜਾਂਦਾ ਹੈ।ਨੈੱਟਫਲਿਕਸ ਨੇ ‘ਗਿਲਟੀ’ ਫਿਲਮ ਦੇ ਵਿਚ ਪ੍ਰਮੁੱਖ ਭੂਮਿਕਾ ਦਾ ਨਾਂਅ ‘ਨਾਨਕੀ’ ਰੱਖਿਆ ਹੈ। ਸਿਰਸਾ ਨੇ ਅੱਗੇ ਕਿਹਾ ਕਿ ਇਸਦੇ ਉਪਰ ਪਹਿਲਾਂ ਵੀ ਕਾਰਵਾਈ ਦੀ ਗੱਲ ਕੀਤੀ ਜਾ ਚੁਕੀ ਹੈ ਇਸਤੋਂ ਬਾਅਦ ਵੀ ਨੇਟਫਲਿਜ਼ ਆਪਣੇ ਆਪ ਨੂੰ ਗ਼ਲਤ ਤਰੀਕੇ ਨਾਲ ਪਰਮੋਟ ਕਰਨਾ ਛੱਡਦਾ ਨਹੀਂ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਨਫੋਰਮੇਸ਼ਨ ਆੱਫ ਬਰਾਡਕਾਸਟਿੰਗ ਤੋਂ ਅਪੀਲ ਹੈ ਕਿ ਤੁਰੰਤ ਇਸ ਫਿਲਮ ਨੂੰ ਬੰਦ ਕਰਵਾਉਂਦੇ ਹੋਏ ਉਨ੍ਹਾਂ ਉਪਰ ਕਾਰਵਾਈ ਵੀ ਕੀਤੀ ਜਾਵੇ ਤਾਂ ਅੱਗੇ ਤੋਂ ਦੁਬਾਰਾ ਨੈੱਟਫਲਿਕਸ ਵਲੋਂ ਇਹੋ ਜਿਹੀ ਹਰਕਤ ਨਾ ਕੀਤੀ ਜਾਵੇ ‘ਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਨੈੱਟਫਲਿਕਸ ‘ਤੇ ਕਰਨ ਜੌਹਰ ਨੂੰ ਇਸ ਕਰਤੂਤ ਲਈ ਮੁਆਫੀ ਵੀ ਮੰਗਣੀ ਚਾਹੀਦੀ ਹੈ।