Connect with us

Entertainment

‘ਦ ਗੋਟ ਲਾਈਫ’ ਛੇਵੇਂ ਦਿਨ ਫਿਲਮ ਬਾਕਸ ਆਫਿਸ ‘ਤੇ 4.50 ਕਰੋੜ ਰੁਪਏ ਤੱਕ ਰਹੀ ਸੀਮਤ

Published

on

3ਅਪ੍ਰੈਲ 2024: ਪ੍ਰਿਥਵੀਰਾਜ ਸੁਕੁਮਾਰਨ ਸਟਾਰਰ ਮਲਿਆਲਮ ਫਿਲਮ ‘ਦ ਗੋਟ ਲਾਈਫ’ ਨੇ ਆਪਣੀ ਰਿਲੀਜ਼ ਤੋਂ ਬਾਅਦ ਹੀ ਸਿਨੇਮਾਘਰਾਂ ‘ਤੇ ਦਬਦਬਾ ਬਣਾਇਆ ਹੋਇਆ ਹੈ। ਇਹ ਫਿਲਮ 28 ਮਾਰਚ, 2024 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਈ ਸੀ ਅਤੇ ਆਪਣੀ ਸ਼ੁਰੂਆਤ ਤੋਂ ਹੀ ਚੰਗੀ ਕਮਾਈ ਕਰ ਰਹੀ ਹੈ। ਦ ਗੋਟ ਲਾਈਫ’ ਦਾ ਭਾਰਤ ਦੇ ਨਾਲ-ਨਾਲ ਦੁਨੀਆ ਭਰ ਵਿੱਚ ਦਬਦਬਾ ਹੈ। ਪਰ ਹੁਣ ਹੌਲੀ-ਹੌਲੀ ਫਿਲਮ ਦਾ ਕਲੈਕਸ਼ਨ ਘੱਟ ਹੁੰਦਾ ਨਜ਼ਰ ਆ ਰਿਹਾ ਹੈ।

ਘਰੇਲੂ ਬਾਕਸ ਆਫਿਸ ‘ਤੇ 7.6 ਕਰੋੜ ਰੁਪਏ ਦੇ ਕਲੈਕਸ਼ਨ ਨਾਲ ਓਪਨਿੰਗ ਕਰਨ ਵਾਲੀ ਫਿਲਮ ‘ਦ ਗੋਟ ਲਾਈਫ’ ਨੇ ਦੂਜੇ ਦਿਨ 6.25 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਫਿਲਮ ਨੇ ਤੀਜੇ ਦਿਨ 7.75 ਕਰੋੜ ਰੁਪਏ ਅਤੇ ਚੌਥੇ ਦਿਨ 9.7 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਦ ਗੋਟ ਲਾਈਫ’ ਦਾ ਕਲੈਕਸ਼ਨ ਪੰਜਵੇਂ ਦਿਨ ਘਟਿਆ ਅਤੇ ਇਸ ਨੇ 5.4 ਕਰੋੜ ਰੁਪਏ ਕਮਾਏ। ਹੁਣ ਛੇਵੇਂ ਦਿਨ ਫਿਲਮ ਬਾਕਸ ਆਫਿਸ ‘ਤੇ 4.50 ਕਰੋੜ ਰੁਪਏ ਤੱਕ ਸੀਮਤ ਰਹੀ।

ਦਿਨ 1 ₹ 7.6 ਕਰੋੜ
ਦਿਨ 2 ₹ 6.25 ਕਰੋੜ
ਦਿਨ 3 ₹ 7.75 ਕਰੋੜ
ਦਿਨ 4 ₹ 8.7 ਕਰੋੜ
ਦਿਨ 5 ₹ 5.4 ਕਰੋੜ
ਦਿਨ 6 ₹ 4.50 ਕਰੋੜ
ਕੁੱਲ ₹ 40.40 ਕਰੋੜ

ਦ ਗੋਟ ਲਾਈਫ’ ਨੇ ਭਾਰਤੀ ਬਾਕਸ ਆਫਿਸ ‘ਤੇ ਕੁੱਲ 40.40 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਮੰਗਲਵਾਰ ਨੂੰ ਇਹ ਫਿਲਮ ਘਰੇਲੂ ਬਾਕਸ ਆਫਿਸ ‘ਤੇ ਕਈ ਹਿੰਦੀ ਫਿਲਮਾਂ ਨੂੰ ਮਾਤ ਦੇ ਰਹੀ ਹੈ। ਇਸ ਸੂਚੀ ਵਿੱਚ ਅਜੇ ਦੇਵਗਨ ਦੀ ਸ਼ੈਤਾਨ (55 ਲੱਖ ਰੁਪਏ) ਅਤੇ ਕਰੂ (3.50 ਕਰੋੜ ਰੁਪਏ) ਸ਼ਾਮਲ ਹਨ।

ਬਲੇਸੀ ਦੇ ਨਿਰਦੇਸ਼ਨ ‘ਚ ਬਣੀ ਦਿ ਗੋਟ ਲਾਈਫ’ 80 ਕਰੋੜ ਰੁਪਏ ਦੇ ਬਜਟ ਨਾਲ ਬਣੀ ਹੈ। ਫਿਲਮ ਵਿੱਚ ਪ੍ਰਿਥਵੀਰਾਜ ਸੁਕੁਮਾਰਨ ਮੁੱਖ ਭੂਮਿਕਾ ਵਿੱਚ ਹਨ। ਫਿਲਮ ‘ਆਦੂ ਜੀਵਿਤਮ’ ਨਾਂ ਦੇ ਨਾਵਲ ਤੋਂ ਪ੍ਰੇਰਿਤ ਹੈ ਜਿਸ ਨੂੰ ਬੈਨੀ ਬੈਂਜਾਮਿਨ ਦੁਆਰਾ ਲਿਖਿਆ ਗਿਆ ਹੈ। ਇਸ ਤੋਂ ਇਲਾਵਾ ਜਿੰਮੀ ਜੀਨ-ਲੁਈਸ, ਅਮਲਾ ਪਾਲ ਅਤੇ ਸ਼ੋਭਾ ਮੋਹਨ ਫਿਲਮ ਦਾ ਹਿੱਸਾ ਹਨ।