Connect with us

Punjab

ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ‘ਚ ਤਿੰਨ ਪੰਜਾਬੀ ਕਿੱਥੋਂ ਹੋਏ ਗ੍ਰਿਫ਼ਤਾਰ

Published

on

ਕੈਨੇਡਾ ਦੀ ਪੁਲਿਸ ਨੇ ਕੈਨੇਡੀਅਨ ਸਿੱਖ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਰੋਏਲ ਕੈਨੇਡੀਅਨ ਮਾਉਂਟੇਡ ਪੁਲਿਸ ਯਾਨੀ RCMP ਨੇ ਜਿੰਨ੍ਹਾਂ ਤਿੰਨ ਲੋਕਾਂ ਦੇ ਨਾਮ ਇਸ ਮਾਮਲੇ ਵਿੱਚ ਨਸ਼ਰ ਕੀਤੇਹਨ ਉਹ ਸਾਰੇ ਭਾਰਤੀ ਦੱਸੇ ਗਏ ਹਨ। ਇਨ੍ਹਾਂ ਵਿੱਚਟ 28 ਸਾਲ ਦੇ ਕਰਨਪ੍ਰੀਤ ਸਿੰਘ, 22 ਸਾਲ ਦੇ ਕਮਲਪ੍ਰੀਤ ਸਿੰਘ ਅਤੇ 22 ਸਾਲਾਂ ਦੇ ਹੀ ਕਰਨ ਬਰਾੜ ਦਾ ਨਾਮ ਸ਼ਾਮਲ ਦੱਸਿਆ ਗਿਆ ਹੈ।

ਇਹੀ ਨਹੀਂ RCMP ਨੇ ਇਨ੍ਹਾਂ ਤਿੰਨਾਂ ਦੀਆਂ ਬਕਾਇਦਾ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਪੁਲਿਸ ਵੱਲ਼ੋਂ ਜਾਰੀ ਬਿਆਨ ਮੁਤਾਬਕ ਇੰਨ੍ਹਾਂ ਤਿੰਨਾਂ ਨੂੰ ਐਲਬਰਟਾ ਸੂਬੇ ਦੇ ਸ਼ਹਿਰ ਐਡਮੰਟਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਮੁਤਾਬਕ ਫੜ੍ਹੇ ਗਏ ਤਿੰਨੇ ਜਣੇ ਗ੍ਰਿਫ਼ਤਾਰੀ ਵੇਲੇ ਐਡਮਿੰਟਨ ਵਿੱਚ ਮੌਜਦ ਸਨ ਅਤੇ ਕੈਨੇਡਾ ਵਿੱਚ ਲੰਘੇ 3 ਤੋਂ 5 ਸਾਲਾਂ ਤੋਂਰਹਿ ਰਹੇ ਹਨ। ਪੁਲਿਸ ਨੇ ਇਹ ਵੀ ਦੱਸਿਆ ਕਿ ਹਰਦੀਪ ਨਿੱਝਰ ਕਤਲ ਕੇਸ ਵਿੱਚ ਹੋਰ ਲੋਕ ਵੀ ਸ਼ਾਮਲ ਹੋ ਸਕਦੇ ਹਨ ਅਤੇ ਹੋਰ ਗ੍ਰਿਫ਼ਤਾਰੀਆਂ ਵੀ ਹੋ ਕਦੀਆਂ ਹਨ।

ਕੈਨੇਡੀਅਨ ਸਮੇਂ ਮੁਤਾਬਕ 3 ਮਈ 2024 ਦੀ ਸਵੇਰ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਹੁਣ ਤੁਹਾਨੂੰ ਪੂਰਾ ਮਾਮਲਾ ਦੱਸਦੇ ਹਾਂ। ਦਰਅਸਲ 45 ਸਾਲ ਦੇ ਹਰਦੀਪ ਸਿੰਘ ਨਿੱਝਰ ਨੂੰ ਸਰੀ ਦੇ ਗੁਰਦੁਆਰਾ ਸਾਹਿਬ ਦੀ ਪਾਰਕਿੰਗਵਿੱਚ 18 ਜੂਨ 2023 ਨੂੰ ਕਤਲ ਕਰ ਦਿੱਤਾ ਗਿਆ ਸੀ।ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਕਤਲ ਵਿੱਚ ਭਾਰਤੀ ਏਜੰਟਾਂ ਦੇ ਸ਼ਾਮਲ ਹੋਣ ਦੇ ਇਲਜ਼ਾਮ ਲਗਾਏ ਸਨ।ਜਿਸ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਡਿਪਲੋਮੈਟਿਕ ਰਿਸ਼ਤਿਆਂ ਵਿੱਚ ਕੁੜੱਤਣ ਪੈਦਾ ਹੋਈ। ਹਾਲਾਂਕਿ ਭਾਰਤ ਨੇ ਇਸ ਕਤਲ ਵਿੱਚਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਸੀ ਅਤੇ ਕੈਨੇਡਾ ਦੇ ਇਲਜ਼ਾਮਾਂ ਨੂੰ ਰੱਦ ਕੀਤਾ ਸੀ।

ਕੌਣ ਹਨ ਹਰਦੀਪ ਨਿੱਝਰ

ਸਰੀ ਦੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ 18 ਜੂਨ ਦੀ ਰਾਤ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਨਿੱਝਰ ਇਸੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਨ।

ਹਰਦੀਪ ਸਿੰਘ ਨਿੱਝਰ ਦਾ ਤਾਲੁਕ ਜਲੰਧਰ ਦੇ ਪਿੰਡ ਭਾਰ ਸਿੰਘ ਪੁਰਾ ਨਾਲ ਹੈ। ਭਾਰਤ ਸਰਕਾਰ ਮੁਤਾਬਕ ਨਿੱਝਰ ਟਾਈਗਰ ਫੋਰਸ ਦੇ ਮੁਖੀ

ਸਨ ਅਤੇ ਖਾਲਿਸਤਾਨ ਟਾਈਗਰ ਫੋਰਸ ਦੇ ਮੈਂਬਰਾਂ ਨੂੰ ਵਿੱਤੀ ਮਦਦ ਤੋਂ ਲੈ ਕੇ ਟ੍ਰੇਨਿੰਗ ਤੱਕ ਦਿੰਦੇ ਸਨ।

ਪੰਜਾਬ ਸਰਕਾਰ ਮੁਤਾਬਕ NIA ਨੇ ਨਿੱਝਰ ਦੀ 11 ਕਨਾਲ ਤੋਂ ਵੱ ਦੀ ਜ਼ਮੀਨ ਫਿਲੌਰ ਵਿੱਚ ਪੈਂਦੇ ਉਨ੍ਹਾਂ ਦੇ ਜੱਦੀ ਪਿੰਡ ਭਾਰ ਸਿੰਘ ਪੁਰਾ ਵਿੱਚ ਜ਼ਬਤ ਕੀਤੀ ਸੀ।

ਨਿੱਝਰ 1997 ਦੇ ਨੇੜੇ ਪੰਜਾਬ ਤੋਂ ਕੈਨੇਡਾ ਗਏ ਸਨ। ਸ਼ੁਰੂਆਤੀ ਸਮੇਂ ਨਿੱਝਰ ਕੈਨੇਡਾ ਵਿੱਚ ਪਲੰਬਰ ਦੇ ਤੌਰ ਉੱਤੇ ਕੰਮ ਕਰਦੇ ਸਨ।