Punjab
ਪੁਲਿਸ ਘਰ ‘ਚ ਰਹਿਣ ਦੀ ਕਰ ਰਹੀ ਸੀ ਅਪੀਲ, ਲੋਕਾਂ ਨੇ ਉਲਟ ਕੀਤਾ ਹਮਲਾ
ਮਾਨਸਾ, 12 ਅਪ੍ਰੈਲ (ਨਵਦੀਪ ਆਹਲੂਵਾਲੀਆ): ਕੋਰੋਨਾ ਵਾਇਰਸ ਮਹਾਮਾਰੀ ਤੋਂ ਬਚਾਅ ਲਈ ਪੁਲਿਸ ਕਰਮਚਾਰੀ ਆਪਣੀ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਤਨਦੇਹੀ ਨਾਲ ਆਪਣਾ ਫਰਜ਼ ਨਿਭਾ ਰਹੀ ਹੈ। ਜਿਸ ਕਰਕੇ ਪੁਲਿਸ ਦਿਨ ਰਾਤ ਆਪਣਾ ਕੰਮ ਕਰ ਰਹੀ ਹੈ ਅਤੇ ਲੋਕਾਂ ਨੂੰ ਘਰ ਤੋਂ ਨਾ ਨਿਕਲਣ ਦੀ ਅਪੀਲ ਵੀ ਕਰ ਰਹੀ ਹੈ। ਅਜਿਹੇ ਵਿੱਚ ਕਈ ਲੋਕ ਆਪਣਾ ਗੁੱਸਾ ਪੁਲਿਸ ਤੇ ਕੱਢ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਮਾਨਸਾ ਤੋਂ ਸਾਹਮਣੇ ਆਇਆ ਹੈ, ਜਿਥੇ ਕਰਫ਼ਿਊ ਦੌਰਾਨ ਮਾਨਸਾ ਜ਼ਿਲ੍ਹੇ ਦੇ ਪਿੰਡ ਠੂਠੀਆਵਲੈ ਵਿੱਚ ਚੌਕੀ ਇੰਚਾਰਜ ਗੁਰਤੇਜ ਸਿੰਘ ਆਪਣੀ ਟੀਮ ਨਾਲ ਲੋਕਾਂ ਨੂੰ ਘਰ ਵਿੱਚ ਹੀ ਰਹਿਣ ਲਈ ਅਪੀਲ ਕਰਨ ਗਏ ਸੀ ਪਰ ਉੱਥੇ ਲੋਕਾਂ ਨੇ ਇਹਨਾਂ ਉੱਪਰ ਹੀ ਹਮਲਾ ਕਰ ਦਿੱਤਾ। ਜਿਸਦੇ ਕਾਰਨ ਥਾਣੇਦਾਰ ਜਖ਼ਮੀ ਹੋ ਗਿਆ ਤੇ ਉਸਨੂੰ ਮਾਨਸਾ ਦੇ ਸਿਵਿਲ ਹਸਪਤਾਲ ਵਿੱਚ ਦਾਖ਼ਿਲ ਕਰਵਾਇਆ ਗਿਆ।
ਥਾਣੇਦਾਰ ਗੁਰਤੇਜ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਵਿੱਚ ਲੋਕ ਕਰਫ਼ਿਊ ਦੇ ਖਿਲਾਫ ਹਨ ਇਸ ਲਈ ਉਹ ਉੱਥੇ ਪਿੰਡ ਵਾਸੀਆਂ ਤੋਂ ਅਪੀਲ ਕਰਨ ਗਏ ਸੀ, ਤੇ ਲੋਕਾਂ ਨੇ ਉਨ੍ਹਾਂ ਦੀ ਟੀਮ ‘ਤੇ ਹਮਲਾ ਕਰ ਦਿੱਤਾ।