Connect with us

India

ਮਨੂ ਭਾਕਰ ਅਤੇ ਸਰਬਜੋਤ ਸਿੰਘ ਨੇ ਜਿੱਤਿਆ ਕਾਂਸੀ ਦਾ ਤਗਮਾ

Published

on

PARIS OLYMPIC : ਮਨੂ ਭਾਕਰ ਅਤੇ ਸਰਬਜੋਤ ਸਿੰਘ ਨੇ ਪੈਰਿਸ ਓਲੰਪਿਕ 2024 ਦੇ ਚੌਥੇ ਦਿਨ ਦੱਖਣੀ ਕੋਰੀਆ ਦੇ ਖਿਲਾਫ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਸ਼ੂਟਿੰਗ ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ।

ਪੈਰਿਸਓਲੰਪਿਕ ਵਿੱਚ ਮਨੂ ਭਾਕਰ ਅਤੇ ਸਰਬਜੋਤ ਸਿੰਘ ਨੇ 10 ਮੀਟਰ ਏਅਰ ਪਿਸਟਲ ਦੇ ਮਿਕਸਡ ਟੀਮ ਈਵੈਂਟ ਵਿੱਚ ਕਾਂਸੀ ਦੇ ਤਗਮੇ ਦਾ ਮੈਚ ਖੇਡਿਆ ਸੀ। ਉਨ੍ਹਾਂ ਦਾ ਮੁਕਾਬਲਾ ਕੋਰੀਆ ਨਾਲ ਸੀ। ਭਾਰਤ ਨੇ ਇਸ ਮੈਚ ਵਿੱਚ ਕੋਰੀਆਈ ਨਿਸ਼ਾਨੇਬਾਜ਼ਾਂ ਨੂੰ 16-10 ਨਾਲ ਹਰਾਇਆ।

ਮਨੂ ਭਾਕਰ ਨੇ ਪੈਰਿਸ ਓਲੰਪਿਕ ‘ਚ ਇਤਿਹਾਸ ਰਚ ਦਿੱਤਾ ਹੈ। ਉਸ ਦੇ ਪਿਸਤੌਲ ਵਿੱਚੋਂ ਚੱਲੀ ਗੋਲੀ ਨੇ ਭਾਰਤ ਨੂੰ ਇੱਕ ਹੋਰ ਤਮਗਾ ਦਿਵਾਉਣ ਵਿੱਚ ਮਦਦ ਕੀਤੀ ਹੈ। ਇਸ ਨਾਲ ਭਾਰਤ ਦੇ ਮੈਡਲਾਂ ਦੀ ਗਿਣਤੀ 2 ਹੋ ਗਈ ਹੈ। ਮਨੂ ਭਾਕਰ ਇੱਕੋ ਓਲੰਪਿਕ ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਅਥਲੀਟ ਵੀ ਬਣ ਗਈ ਹੈ। ਮਨੂ ਭਾਕਰ ਨੇ ਆਪਣੇ ਸਾਥੀ ਸਰਬਜੋਤ ਸਿੰਘ ਨਾਲ ਮਿਲ ਕੇ ਭਾਰਤ ਲਈ ਦੂਜਾ ਤਮਗਾ ਜਿੱਤਿਆ। 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ਦੇ ਕਾਂਸੀ ਤਮਗਾ ਮੁਕਾਬਲੇ ਵਿੱਚ ਮਨੂ ਅਤੇ ਸਰਬਜੋਤ ਨੇ ਕੋਰੀਆਈ ਜੋੜੀ ਨੂੰ 16-10 ਨਾਲ ਹਰਾਇਆ।

ਇੱਕੋ ਓਲੰਪਿਕ ਵਿੱਚ 2 ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ

ਇਸ ਤੋਂ ਪਹਿਲਾਂ ਮਨੂ ਭਾਕਰ ਨੇ 28 ਜੁਲਾਈ ਨੂੰ ਪੈਰਿਸ ਓਲੰਪਿਕ ‘ਚ 10 ਮੀਟਰ ਏਅਰ ਪਿਸਟਲ ਦੇ ਸਿੰਗਲਜ਼ ਮੁਕਾਬਲੇ ‘ਚ ਵੀ ਕਾਂਸੀ ਦੇ ਤਗਮੇ ‘ਤੇ ਨਿਸ਼ਾਨਾ ਸਾਧਿਆ ਸੀ। ਪੈਰਿਸ ਵਿੱਚ ਆਪਣਾ ਪਹਿਲਾ ਕਾਂਸੀ ਦਾ ਤਗ਼ਮਾ ਜਿੱਤਣ ਦੇ ਨਾਲ, ਮਨੂ ਨੇ ਤਮਗਾ ਸੂਚੀ ਵਿੱਚ ਭਾਰਤ ਦਾ ਖਾਤਾ ਖੋਲ੍ਹਿਆ। ਅਤੇ ਹੁਣ, ਪੈਰਿਸ ਵਿੱਚ ਆਪਣੀ ਪਹਿਲੀ ਸਫਲਤਾ ਦੇ 48 ਘੰਟਿਆਂ ਬਾਅਦ, ਮਨੂ ਭਾਕਰ ਨੇ ਇੱਕ ਹੋਰ ਕਾਂਸੀ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।