Connect with us

India

ਵਿਦੇਸ਼ੀ ਯਾਤਰਾ ਕਰ ਪਰਤੇ 335 ਯਾਤਰੀ ਲਾਪਤਾ

Published

on

ਚੰਡੀਗੜ੍ਹ : ਕੋਰੋਨਾ ਵਾਇਰਸ ਦਾ ਕਹਿਰ ਹੁਣ ਭਾਰਤ ਵਿਚ ਵੀ ਦੇਖਿਆ ਜਾ ਰਿਹਾ ਹੈ। ਕੋਰੋਨਾ ਵਾਇਰਸ ਦੇ ਕਾਰਨ 2 ਵਿਅਕਤੀ ਦੀ ਮੌਤ ਵੀ ਭਾਰਤ ‘ਚ ਹੋ ਚੁਕੀ ਹੈ, ਇਸਨੂੰ ਧਿਆਨ ਰੱਖਦੇ ਹੋਏ ਪੰਜਾਬ ਸਰਕਾਰ ਵਲੋਂ ਇਸਨੂੰ ਹੋਰ ਨਾ ਵਧਣ ਤੇ ਰੋਕ ਲਾਉਣ ਲਈ ਅਹਿਮ ਕਦਮ ਚੁੱਕੇ ਜਾ ਰਹੇ ਨੇ। ਦੱਸ ਦਈਏ ਕਿ ਵਿਦੇਸ਼ ਤੋਂ ਆਉਣ ਵਾਲੇ ਹਰ ਵਿਅਕਤੀ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ, ਪਰ ਜਾਂਚ ਦੌਰਾਨ ਪਤਾ ਲੱਗਿਆ ਕਿ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਵਿੱਚੋ 335 ਯਾਤਰੀਆਂ ਲਾਪਤਾ ਹਨ। ਇਹਨਾਂ ਲਾਪਤਾ ਯਾਤਰੀਆਂ ਨੂੰ ਲੱਭਣ ਲਈ
ਪੁਲਿਸ ਨੂੰ ਸਖ਼ਤ ਨਿਰਦੇਸ਼ ਦਿਤੇ ਗਏ ਹਨ । ਇਸ ਸੰਬੰਧੀ ਸੂਬਾ ਸਰਕਾਰ ਨੇ ਕੇਂਦਰੀ ਸਰਕਾਰ ਨੂੰ ਵੀ ਸੂਚਨਾ ਦੇ ਦਿੱਤੀ ਹੈ, ਇਸਦੀ ਜਾਣਕਾਰੀ ਮਿਲਦੇ ਹੀ ਕੇੰਦਰ ਸਰਕਾਰ ਲਾਪਤਾ ਯਾਤਰੀਆਂ ਦੀ ਜਾਣਕਾਰੀ ਇੱਕਠੀ ਕਰਨ ‘ਚ ਲਗ ਚੁੱਕੀ ਹੈ।

ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ ‘ਚ ਯਾਤਰਾ ਕਰਨ ਵਾਲੇ ਸਾਰੇ ਪੰਜਾਬੀ ਯਾਤਰੀਆਂ ਦੀ ਸੂਚੀ ਰੋਜ਼ਾਨਾ ਤਿਆਰ ਕਰ ਕੇੰਦਰ ਸਰਕਾਰ ਵਲੋਂ ਪੰਜਾਬ ਸਰਕਾਰ ਨੂੰ ਭੇਜੀ ਜਾ ਰਹੀ ਹੀ। ਯਾਤਰੀਆਂ ਦੀ ਸਾਰੀ ਜਾਂਚ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਅਗਲੇ 14 ਦਿਨ ਦੇ ਲਈ ਨਿਗਰਾਨੀ ‘ਚ ਵੀ ਰੱਖਿਆ ਜਾ ਰਿਹਾ ਹੈ। ਇਸਦੇ ਨਾਲ ਹੀ ਇਹਨਾਂ ਸ਼ਕੀ ਮਰਿਜਾਂ ਨੂੰ ਹਸਪਤਾਲ ਜਾਂ ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀ ਹੈ। ਹੁਣ ਤਕ 6692 ਪੰਜਾਬੀਆਂ ਨੇ ਵਿਦੇਸ਼ ਦੀ ਯਾਤਰਾ ਕੀਤੀ ਹੈ. ਇਹਨਾਂ ਵਿੱਚੋ 6601 ਯਾਤਰੀਆਂ ਦੀ ਜਾਣਕਾਰੀ ਲੈਣ ਤੋਂ ਬਾਅਦ ਜਾਂਚ ਕੀਤੀ ਜਾ ਰਹੀ ਹੈ।