Connect with us

Punjab

ਵਿਦੇਸ਼ਾਂ ਵਿੱਚ ਮੈਡੀਕਲ ਦੀ ਪੜ੍ਹਾਈ ਨਾ ਕਰਨ ਜਾਣ ਲਈ ਦੇਸ਼ “ਚ ਐਮ.ਬੀ.ਬੀ.ਐਸ ਦੀ ਪੜ੍ਹਾਈ ਸਸਤੀ ਕੀਤੀ ਜਾਵੇ

Published

on

ਪਟਿਆਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਦੇਸ਼ ਵਿੱਚ ਐਮ.ਬੀ.ਬੀ.ਐਸ ਦੀ ਪੜ੍ਹਾਈ ਸਸਤੀ ਕੀਤੀ ਜਾਵੇ ਤਾਂ ਜੋ ਦੇਸ਼ ਦੇ ਵਿਦਿਆਰਥੀਆਂ ਨੂੰ ਡਾਕਟਰੀ ਦੀ ਪੜ੍ਹਾਈ ਕਰਨ ਲਈ ਵਿਦੇਸ਼ਾਂ ਵਿਚ ਨਾ ਜਾਣਾ ਪਵੇ । ਸਾਬਕਾ ਪ੍ਰਧਾਨ ਬਡੂੰਗਰ ਨੇ ਕਿਹਾ ਕਿ ਰੂਸ ਅਤੇ ਯੂਕਰੇਨ ਦਰਮਿਆਨ ਚੱਲ ਰਹੇ ਯੁੱਧ ਕਾਰਨ ਜਿੱਥੇ ਵੱਡੀ ਗਿਣਤੀ ਵਿਚ ਭਾਰਤੀ ਵਿਦਿਆਰਥੀ ਉਥੇ ਫਸੇ ਹੋਏ ਹਨ

ਉਨ੍ਹਾਂ ਵਿਚੋਂ ਕੁਝ ਵਿਦਿਆਰਥੀ ਆਪੋ ਆਪਣੇ ਘਰਾਂ ਵਿਚ ਪਰਤ ਚੁੱਕੇ ਹਨ ਤੇ ਰਹਿੰਦੇ ਵਿਦਿਆਰਥੀਆਂ ਨੂੰ ਵੀ ਸੁਰੱਖਿਅਤ ਆਪਣੇ ਘਰਾਂ ਵਿਚ ਲਿਆਂਦਾ ਜਾਵੇ । ਉਨ੍ਹਾਂ ਕੇਂਦਰ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਦੇਸ਼ ਵਿਚ ਲਿਆਉਣ ਦੀ ਪ੍ਰਸੰਸਾ ਵੀ ਕੀਤੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਨੱਥਾ ਸਿੰਘ ਮੈਨੇਜਰ, ਬਲਵਿੰਦਰ ਸਿੰਘ ਭਮਾਰਸੀ , ਨਰਿੰਦਰਜੀਤ ਸਿੰਘ , ਹਰਮਨਜੀਤ ਸਿੰਘ , ਹਰਜੀਤ, ਸਿੰਘ, ਅਮਰਜੀਤ ਸਿੰਘ ਹੈੱਡ, ਗੁਰਮੁਖ ਸਿੰਘ ਖਜ਼ਾਨਚੀ, ਇੰਦਰਦੀਪ ਸਿੰਘ ਬੇਦੀ, ਤਰਸੇਮ ਸਿੰਘ ਅਤੇ ਹੋਰ ਸਟਾਫ ਮੈਂਬਰ ਸਾਹਿਬਾਨ ਹਾਜ਼ਰ ਸਨ