Connect with us

Punjab

ਅੱਜ ਬਰਨਾਲਾ ਦੀ ਦਾਣਾ ਮੰਡੀ ‘ਚ ਕਿਸਾਨਾਂ ਦੀ ਮੈਗਾ ਰੈਲੀ

Published

on

6 ਜਨਵਰੀ 2024:  ਅੱਜ ਬਰਨਾਲਾ ਦੀ ਦਾਣਾ ਮੰਡੀ ‘ਚ ਕਿਸਾਨਾਂ ਦੀ ਮੈਗਾ ਰੈਲੀ ਹੋਣ ਜਾ ਰਹੀ ਹੈ, ਜਿਸ ਵਿੱਚ ਉਤਰੀ ਭਾਰਤ ਦੀਆਂ 18 ਕਿਸਾਨ ਜਥੇਬੰਦੀਆਂ ਵੱਲੋਂ ਮਹਾਂਪੰਚਾਇਤ ਹੋਵੇਗੀ| ਓਥੇ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਰੈਲੀ ਵਿਚ ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਵੀ ਹਿੱਸਾ ਲੈਣਗੇ| ਇਸ ਮੈਗਾ ਰੈਲੀ ‘ਚ ਪੰਜਾਬ ਅਤੇ ਦੇ ਕਿਸਾਨ ਸ਼ਾਮਲ ਹੋਣਗੇ| ਰੈਲੀ ਨੂੰ ਲੈ ਕੇ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ| ਓਥੇ ਹੀ 13 ਫਰਵਰੀ ਨੂੰ ਫੇਰ ਦਿੱਲੀ ਵੱਲ ਕੂਚ ਦੀਆਂ ਤਿਆਰੀਆਂ ਕੀਤੀਆਂ ਜਾ ਰਿਹਾ ਹਨ|

ਇਸ ਤੋਂ ਇਲਾਵਾ ਮਨਰੇਗਾ ਵਿੱਚ ਸਾਲ ਵਿੱਚ 200 ਦਿਨ ਦੀ ਦਿਹਾੜੀ ਲਾਗੂ ਕਰਨਾ, ਲਖੀਮਪੁਰ ਖੀਰੀ ਦੇ ਕਾਤਲਾਂ ਨੂੰ ਸਜ਼ਾਵਾਂ ਦੇਣ, ਚਿੱਪ ਮੀਟਰ ਬੰਦ ਕਰਕੇ ਕਿਸਾਨ ਮਜ਼ਦੂਰਾਂ ਨੂੰ 10 ਹਜ਼ਾਰ ਰੁਪਏ ਪੈਨਸ਼ਨ ਲਾਗੂ ਕਰਨ, ਭਾਰਤ ਮਾਲਾ ਪ੍ਰਾਜੈਕਟ ਦਾ ਵਿਰੋਧ, ਦਰਾਮਦ ਡਿਊਟੀ ਦਾ ਵਿਰੋਧ, ਭਾਰਤ ਨੂੰ ਡਬਲਯੂ.ਐਚ.ਓ. ਉਨ੍ਹਾਂ ਨੂੰ ਨੀਤੀਆਂ ਤੋਂ ਜਾਣੂ ਕਰਵਾਉਣ ਅਤੇ ਕਿਸਾਨਾਂ ਦੀਆਂ ਬਾਕੀ ਮੰਗਾਂ ਮੰਨਣ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਕਿਸਾਨ ਆਗੂਆਂ ਵਲੋਂ ਵੱਧ ਤੋਂ ਵੱਧ ਕਿਸਾਨ ਬਰਨਾਲਾ ਦੀ ਮਹਾਂਪੰਚਾਇਤ ‘ਚ ਪਹੁੰਚਣ ਦੀ ਅਪੀਲ ਕੀਤੀ ਹੈ|