Mobile
ਮੈਟਾ ਨੇ ਕਈ ਘੰਟਿਆਂ ਤੱਕ ਠੱਪ ਰਹਿਣ ਤੋਂ ਬਾਅਦ ਫੇਸਬੁੱਕ, ਇੰਸਟਾਗ੍ਰਾਮ ‘ਤੇ ਵਟਸਐਪ ਦੀਆਂ ਸੇਵਾਵਾਂ ਕੀਤੀਆਂ ਬਹਾਲ…

ਮੈਟਾ ਦੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਸ਼ਨੀਵਾਰ 16 ਜੂਨ ਦੀ ਰਾਤ ਨੂੰ ਬੰਦ ਹੋ ਗਏ ਸਨ। ਕਈ ਘੰਟਿਆਂ ਤੱਕ ਠੱਪ ਰਹਿਣ ਤੋਂ ਬਾਅਦ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਦੀਆਂ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਰਿਪੋਰਟ ਮੁਤਾਬਕ ਵਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ਦੀਆਂ ਸੇਵਾਵਾਂ ਲਗਭਗ 2 ਘੰਟੇ ਲਈ ਠੱਪ ਰਹੀਆਂ, ਜਿਸ ਨਾਲ ਹਜ਼ਾਰਾਂ ਉਪਭੋਗਤਾ ਪ੍ਰਭਾਵਿਤ ਹੋਏ।
ਲਗਭਗ 20,000 ਉਪਭੋਗਤਾ ਇਸ ਆਊਟੇਜ ਨਾਲ ਪ੍ਰਭਾਵਿਤ ਹੋਏ। ਉੱਥੇ ਹੀ Downdetector.com ਨੇ ਵੀ ਮੈਟਾ ਦੇ ਇਹਨਾਂ ਸੋਸ਼ਲ ਪਲੇਟਫਾਰਮਾਂ ਦੇ ਬੰਦ ਹੋਣ ਦੀ ਪੁਸ਼ਟੀ ਕੀਤੀ ਹੈ। ਮੈਟਾ ਨੇ ਆਪਣੇ ਉਪਭੋਗਤਾਵਾਂ ਨੂੰ ਇਹ ਦੱਸਣ ਲਈ ਟਵੀਟ ਵੀ ਕੀਤਾ ਕਿ ਸੇਵਾਵਾਂ ਨੂੰ ਹੁਣ ਬਹਾਲ ਕਰ ਦਿੱਤਾ ਗਿਆ ਹੈ।
ਸ਼ੁੱਕਰਵਾਰ ਦੇਰ ਰਾਤ 2 ਵਜੇ ਮੈਟਾ ਨੇ ਟਵੀਟ ਕਰਕੇ ਆਊਟੇਜ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸਮੱਸਿਆ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲਗਭਗ ਦੋ ਘੰਟੇ ਬਾਅਦ, ਸਵੇਰੇ 5 ਵਜੇ, ਮੈਟਾ ਨੇ ਟਵੀਟ ਕੀਤਾ ਕਿ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਤੁਹਾਡੇ ਧੀਰਜ ਲਈ ਤੁਹਾਡਾ ਬਹੁਤ ਧੰਨਵਾਦ। ਲੋਕਾਂ ਨੂੰ 4 ਵਜੇ ਤੋਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਸ਼ੁਰੂ ਹੋ ਗਿਆ।
