Connect with us

Mobile

ਹੁਣ ਤੁਸੀ ਖੋਲ੍ਹ ਸਕਦੇ ਹੋ ਪੋਸਟ ਆਫਿਸ ਡਿਜੀਟਲ ਬੱਚਤ ਖਾਤਾ, ਇੰਡੀਆ ਪੋਸਟ ਪੇਮੈਂਟ ਬੈਂਕ ਮੋਬਾਈਲ ਐਪ ਰਾਹੀਂ

Published

on

india post payments bank

ਇੰਡੀਆ ਪੋਸਟ ਪੇਮੈਂਟ ਬੈਂਕ ਆਪਣੇ ਮੋਬਾਈਲ ਐਪ ਜ਼ਰੀਏ ਡਿਜੀਟਲ ਰੂਪ ‘ਚ ਬੱਚਤ ਖਾਤਾ ਖੋਲ੍ਹਣ ਦੀ ਸਹੂਲਤ ਦਿੰਦਾ ਹੈ। ਪੋਸਟ ਆਫਿਸ ਖਾਤਾਧਾਰਕ ਆਈਪੀਪੀਬੀ ਮੋਬਾਈਲ ਐਪ ਜ਼ਰੀਏ ਆਸਾਨੀ ਨਾਲ ਬੇਸਿਕ ਲੈਣ-ਦੇਣ ਕਰ ਸਕਦੇ ਹਨ। ਜੇਕਰ ਤੁਹਾਡੇ ਕੋਲ ਪੋਸਟ ਆਈਪੀਪੀਬੀ ਖਾਤਾ ਖੁਲ੍ਹਵਾਉਣ ਲਈ ਪੋਸਟ ਆਫਿਸ ਜਾਣ ਦਾ ਸਮਾਂ ਨਹੀਂ ਹੈ ਤੇ ਤੁਸੀਂ ਉੱਥੇ ਲਾਈਨ ‘ਚ ਖੜ੍ਹੇ ਰਹਿਣ ਦੇ ਝੰਜਟ ਤੋਂ ਬਚਣਾ ਚਾਹੁੰਦੇ ਹੋ, ਤਾਂ ਘਰ ਬੈਠੇ ਹੀ ਆਈਪੀਪੀਬੀ ਐਪ ਡਾਊਨਲੋਡ ਕਰ ਕੇ ਉਸ ਤੋਂ ਡਿਜੀਟਲ ਬੱਚਤ ਖਾਤਾ ਖੁੱਲ੍ਹਵਾ ਸਕਦੇ ਹੋ।

ਇਸ ਤੋਂ ਪਹਿਲਾਂ ਗਾਹਕਾਂ ਨੂੰ ਰੁਪਏ ਜਮ੍ਹਾਂ ਕਰਵਾਉਣ, ਬੈਲੇਂਸ ਚੈੱਕ ਕਰਨ, ਰੁਪਏ ਟਰਾਂਸਫਰ ਕਰਨ ਤੇ ਦੂਸਰੇ ਵਿੱਤੀ ਲੈਣ-ਦੇਣ ਲਈ ਆਪਣੇ ਕੋਲ ਪੋਸਟ ਆਫਿਸ ‘ਚ ਜਾਣਾ ਪੈਂਦਾ ਸੀ। ਹੁਣ ਤੁਸੀਂ ਆਪਣੇ ਆਪ ਪੋਸਟ ਆਫਿਸ ਆਰਡੀ, ਪੀਪੀਐੱਫ ਤੇ ਸੁਕੰਨਿਆ ਸਮਰਿੱਥੀ ਖਾਤੇ ‘ਚ ਵੀ ਰੁਪਏ ਟਰਾਂਸਫਰ ਕਰ ਸਕਦੇ ਹਨ। ਖਾਤਾ ਖੁੱਲ੍ਹਵਾਉਣ ਲਈ ਬਿਨੈਕਾਰ ਨੂੰ 18 ਸਾਲ ਤੋਂ ਜ਼ਿਆਦਾ ਦਾ ਭਾਰਤੀ ਨਾਗਰਿਕ ਹੋਣਾ ਚਾਹੀਦਾ ਹੈ।

ਮੋਬਾਈਲ ਫੋਨ ‘ਚ ਆਈਪੀਪੀਬੀ ਮੋਬਾਈਲ ਬੈਂਕਿੰਗ ਐਪ ਡਾਊਨਲੋਡ ਕਰੋ। ਇਸ ਤੋਂ ਬਾਅਦ ਐਪ ਨੂੰ ਓਪਨ ਕਰੋ ‘ਓਪਨ ਅਕਾਉਂਟ’ ‘ਤੇ ਕਲਿੱਕ ਕਰੋ। ਇੱਥੇ ਤੁਹਾਨੂੰ ਆਪਣਾ ਪੈਨ ਕਾਰਡ ਨੰਬਰ ਤੇ ਆਧਾਰ ਕਾਰਡ ਨੰਬਰ ਦਰਜ ਕਰਵਾਉਣਾ ਪਵੇਗਾ। ਇਸ ਦੋਰਾਨ ਤੁਹਾਨੂੰ ਲਿੰਕਡ ਮੋਬਾਈਲ ਨੰਬਰ ‘ਤੇ ਇਕ ਓਟੀਪੀ ਪ੍ਰਾਪਤ ਹੋਵੇਗਾ। ਫਿਰ ਤੁਹਾਨੂੰ  ਆਪਣੀ ਜਾਣਕਾਰੀ ਆਦਿ ਦਾ ਵੇਰਵਾ ਦੇਣਾ ਪਵੇਗਾ।

ਇਹ ਜਾਣਕਾਰੀ ਦਰਜ ਕਰਨ ਤੋਂ ਬਾਅਦ ਸਬਮਿਟ ‘ਤੇ ਕਲਿੱਕ ਕਰੋ। ਇਸ ਦੇ ਨਾਲ ਹੀ ਖਾਤਾ ਖੁੱਲ੍ਹ ਜਾਵੇਗਾ। ਤੁਸੀਂ ਇਸ ਇੰਸਟੈਂਟ ਬੈਂਕ ਅਕਾਊਂਟ ਦੀ ਵਰਤੋਂ ਐਪ ਰਾਹੀਂ ਕਰ ਸਕਦੇ ਹੋ। ਡਿਜੀਟਲ ਸੇਵਿੰਗ ਅਕਾਊਂਟ ਸਿਰਫ਼ ਇਕ ਸਾਲ ਲਈ ਜਾਇਜ਼ ਹੁੰਦਾ ਹੈ। ਖਾਤਾ ਖੋਲ੍ਹਣ ਦੇ ਇਕ ਸਾਲ ਦੇ ਅੰਦਰ, ਤੁਹਾਨੂੰ ਉਸ ਖਾਤੇ ਲਈ ਬਾਇਓਮੈਟ੍ਰਿਕ ਪ੍ਰਮਾਣੀਕਰਨ ਪੂਰਾ ਕਰਨਾ ਹੈ ਜਿਸ ਤੋਂ ਬਾਅਦ ਇਸ ਨੂੰ ਨਿਯਮ ਬੱਚਤ ਖਾਤੇ ਵਿਚ ਬਦਲ ਦਿੱਤਾ ਜਾਵੇਗਾ।

Continue Reading
Click to comment

Leave a Reply

Your email address will not be published. Required fields are marked *