Uncategorized
ਏਅਰਫੋਰਸ ਦਾ Mig-21 ਜਹਾਜ਼ ਮੋਗਾ ‘ਚ ਹਾਦਸਾਗ੍ਰਸਤ ਹੋਣ ਨਾਲ ਧਮਾਕੇ ਤੋਂ ਬਾਅਦ ਲੱਗੀ ਅੱਗ, ਪਾਇਲਟ ਦੀ ਮੌਕੇ ਤੇ ਮੌਤ
ਮੋਗਾ ‘ਚ ਪਿੰਡ ਲੰਗੇਆਣਾ ਵਿਖੇ ਮਿੱਗ-21 ਜਹਾਜ਼ ਹਾਦਸਾ ਦਾ ਸ਼ਿਕਾਰ ਹੋਇਆ। ਜਿਵੇਂ ਹੀ ਜਹਾਜ਼ ਡਿੱਗਦਾ ਹੈ ਉਸ ਤਰ੍ਹਾਂ ਹੀ ਅੱਗ ਲੱਗ ਗਈ ਹੈ। ਇਸ ਨਾਲ ਜਹਾਜ਼ ਦੇ ਪਾਇਲਟ ਦੀ ਮੌਕੇ ਦੀ ਮੌਤ ਹੋ ਗਈ ਹੈ। ਇਸ ਦੌਰਾਨ ਜਦ ਜਹਾਜ਼ ਡਿੱਗੀਆਂ ਤਾਂ ਨਾਲ ਹੀ ਧਮਾਕਾ ਇਨ੍ਹਾਂ ਜ਼ਿਆਦਾ ਹੋਇਆ ਕਿ ਪਿੰਡ ਵਾਸੀ ਘਰਾਂ ਤੋਂ ਬਾਹਰ ਆ ਗਏ। ਜਦ ਲੋਕਾਂ ਨੇ ਵੇਖਿਆਂ ਤਾਂ ਨਾਲ ਹੀ ਮਿੱਗ 21 ਜਹਾਜ਼ ਨੂੰ ਅੱਗ ਲੱਗੀ ਹੋਈ ਸੀ। ਜਹਾਜ਼ ਧਰਤੀ ‘ਤੇ ਡਿੱਗਣ ਨਾਲ 5 ਫੁੱਟ ਦੇ ਕਰੀਬ ਟੋਆ ਪੈ ਗਿਆ। ਦੇਖਦਿਆਂ ਹੀ ਦੇਖਦਿਆਂ ਜਹਾਜ਼ ਸੜ ਕੇ ਸੁਆਹ ਹੋ ਗਿਆ। ਪਾਇਲਟ ਨੇ ਪੈਰਾਸ਼ੂਟ ਨਾਲ ਛਾਲ ਮਾਰ ਕੇ ਜਾਣ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਜਹਾਜ਼ ਦੇ ਕਿਸੇ ਭਾਰੀ ਉਪਕਰਨ ਨਾਲ ਟੱਕਰ ਹੋਣ ਕਾਰਨ ਪਾਇਲਟ ਦੀ ਮੌਤ ਹੋ ਗਈ।
ਰਾਤ 12.30 ਵਜੇ ਦੇ ਕਰੀਬ ਏਅਰ ਫੋਰਸ ਦੇ ਅਧਿਕਾਰੀ ਵੀ ਘਟਨਾ ਸਥਲ ‘ਤੇ ਪਹੁੰਚ ਗਏ। ਐਸਐਸਪੀ ਹਰਮਨਬੀਰ ਸਿੰਘ ਵੀ ਭਾਰੀ ਪੁਲਿਸ ਟੀਮ ਸਮੇਤ ਘਟਨਾ ਸਥਲ ‘ਤੇ ਪਹੁੰਚੇ ਅਤੇ ਇਸ ਇਲਾਕੇ ਨੂੰ ਸੀਲ ਕਰ ਲਿਆ। ਫ਼ੌਜ ਦੀ ਐਂਬੂਲੈਂਸ ਖੇਤ ‘ਚੋਂ ਪਾਇਲਟ ਦੀ ਲਾਸ਼ ਲੈ ਗਈ ਹੈ। ਫ਼ੌਜ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਰੱਖੀ ਹੈ। ਮੀਡੀਆ ਨੂੰ ਇਕ ਕਿੱਲੋਮੀਟਰ ਪਹਿਲਾਂ ਹੀ ਰੋਕ ਦਿੱਤਾ ਗਿਆ ਹੈ। ਫਿਲਹਾਲ ਅਧਿਕਾਰਤ ਰੂਪ ‘ਚ ਏਅਰਫੋਰਸਰ ਦੇ ਅਧਿਕਾਰੀਆਂ ਨੇ ਕੁਝ ਨਹੀਂ ਕਿਹਾ ਹੈ। ਜਹਾਜ਼ ਰਾਜਸਥਾਨ ਤੋਂ ਹਲਵਾਰੇ ਲਈ ਜਾ ਰਿਹਾ ਸੀ ਤੇ ਇਹ ਏਅਰ ਫੋਰਸ ਦਾ ਮਿੱਗ 21 ਜਹਾਜ਼ ਸੀ ਜਿਸ ‘ਤੇ ਸਿਖਲਾਈ ਲਈ ਜਾ ਰਹੀ ਸੀ। ਘਟਨਾ ਸਥਲ ‘ਤੇ ਪਿੰਡ ਦੀ ਪੰਚਾਇਤ ਅਤੇ ਪਤਵੰਤੇ ਸੱਜਣ ਪਹੁੰਚੇ ਤੇ ਅਧਿਕਾਰੀਆਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦਾ ਸਹਿਯੋਗ ਦਿੱਤਾ। ਦਿਨ ਚੜ੍ਹਦੇ ਸਾਰ ਹੀ ਸੈਂਕੜੇ ਲੋਕ ਇਕੱਤਰ ਹੋਣੇ ਸ਼ੁਰੂ ਹੋ ਗਏ ਪ੍ਰੰਤੂ ਪੁਲਿਸ ਨੇ ਸਖ਼ਤ ਨਾਕਾਬੰਦੀ ਕੀਤੀ ਹੋਈ ਸੀ। ਕਿਸੇ ਨੂੰ ਵੀ ਹਾਦਸੇ ਵਾਲੀ ਜਗ੍ਹਾ ਕੋਲ ਜਾਣ ਦੀ ਇਜਾਜ਼ਤ ਨਹੀਂ ਸੀ।