Connect with us

India

ਪ੍ਰਵਾਸੀ ਮਜ਼ਦੂਰਾਂ ਦੀ ਸਹੂਲਤ ਲਈ ਦੋ ਦਿਨ ਹੋਰ ਹੋਵੇਗੀ ਰਜਿਸਟਰੇਸ਼ਨ

Published

on

  • ਮਿਤੀ 2 ਅਤੇ 3 ਜੂਨ ਨੂੰ ਸਵੇਰੇ 11 ਵਜੇ ਸਿੱਧੇ ਤੌਰ ‘ਤੇ ਗੁਰੂ ਨਾਨਕ ਸਟੇਡੀਅਮ ਪਹੁੰਚੋਂ-ਡਿਪਟੀ ਕਮਿਸ਼ਨਰ
  • ਕਿਹਾ! ਪ੍ਰਵਾਸੀ ਮਜ਼ਦੂਰ ਹਾਲੇ ਆਪਣੇ ਨਾਲ ਸਮਾਨ ਨਾ ਲਿਆਉਣ

ਲੁਧਿਆਣਾ, 1 ਜੂਨ -ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹੜੇ ਵੀ ਪ੍ਰਵਾਸੀ ਮਜ਼ਦੂਰ ਆਪਣੇ ਸੂਬਿਆਂ ਨੂੰ ਜਾਣਾ ਚਾਹੁੰਦੇ ਹਨ ਪਰ ਉਹ ਪਹਿਲਾਂ ਰਜਿਸਟਰੇਸ਼ਨ ਕਰਾਉਣ ਤੋਂ ਰਹਿ ਗਏ ਸਨ ਜਾਂ ਉਨ੍ਹਾਂ ਦੀ ਹਾਲੇ ਤੱਕ ਵਾਰੀ ਨਹੀਂ ਆਈ, ਉਹ ਮਿਤੀ 2 ਅਤੇ 3 ਜੂਨ, 2020 ਨੂੰ ਸਿੱਧੇ ਤੌਰ ‘ਤੇ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਸਵੇਰੇ 11 ਵਜੇ ਪਹੁੰਚ ਕੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ।
ਉਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਸਟੇਡੀਅਮ ਆਉਣ ਵੇਲੇ ਆਪਣੇ ਨਾਲ ਸਮਾਨ ਆਦਿ ਨਾ ਲੈ ਕੇ ਆਉਣ ਕਿਉਂਕਿ ਫਿਲਹਾਲ ਉਨ੍ਹਾਂ ਦੀ ਰਜਿਸਟ੍ਰੇਸ਼ਨ ਹੀ ਕੀਤੀ ਜਾਣੀ ਹੈ। ਰਜਿਸਟ੍ਰੇਸ਼ਨ ਪ੍ਰਕਿਰਿਆ ਮੁਕੰਮਲ ਹੋਣ ‘ਤੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਉਨ੍ਹਾਂਂ ਦੀ ਗਿਣਤੀ ਮੁਤਾਬਿਕ ਰੇਲਾਂ ਦਾ ਪ੍ਰਬੰਧ ਕੀਤਾ ਜਾਵੇਗਾ, ਜਿਸ ਉਪਰੰਤ ਉਹ ਆਪਣੇ ਸੂਬਿਆਂ ਨੂੰ ਜਾ ਸਕਣਗੇ। ਪ੍ਰਵਾਸੀ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਕਰਨ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਦੋ ਦਿਨ ਵਿਸ਼ੇਸ਼ ਕਾਊਂਟਰ ਲਗਾਏ ਜਾ ਰਹੇ ਹਨ।