Corona Virus
ਗੁਰਦਾਸਪੁਰ ਜਿਲ੍ਹੇ ਤੋਂ ਪਰਵਾਸੀ ਮਜ਼ਦੂਰਾਂ ਨੂੰ ਭੇਜਿਆ ਉਨ੍ਹਾਂ ਦੇ ਘਰ

ਗੁਰਦਾਸਪੁਰ, 10 ਮਈ( ਗੁਰਪ੍ਰੀਤ ਸਿੰਘ): ਵੱਖ ਵੱਖ ਸੂਬਿਆਂ ਤੋਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਕੰਮ ਕਰਨ ਆਏ ਪਰਵਾਸੀ ਮਜਦੂਰ ਜੋ ਲਾਕਡਾਉਨ ਦੌਰਾਨ ਜਿਲ੍ਹੇ ਵਿੱਚ ਫਸੇ ਹੋਏ ਸਨ ਅੱਜ 60 ਦੇ ਕਰੀਬ ਪਰਵਾਸੀ ਮਜਦੂਰਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਨੇ ਮੈਡੀਕਲ ਚੈਕੱਅਪ ਕਰਨ ਤੋਂ ਬਾਅਦ ਉਹਨਾਂ ਨੂੰ ਵਾਪਿਸ ਭੇਜਿਆ ਗਿਆ।ਜਿਆਦਾਤਰ ਮਜ਼ਦੂਰ ਯੂਪੀ ਬਿਹਾਰ ਨਾਲ ਸਬੰਧਤ ਹਨ।

ਜਾਣਕਾਰੀ ਦਿੰਦਿਆਂ ਐਸ ਡੀ ਐਮ ਗੁਰਦਾਸਪੁਰ ਸਕੱਤਰ ਸਿੰਘ ਬੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਜ ਗੁਰਦਾਸਪੁਰ ਜਿਲ੍ਹੇ ਵਿੱਚ ਜੋ ਪਰਵਾਸੀ ਮਜ਼ਦੂਰ ਫਸੇ ਹੋਏ ਸਨ ਅਤੇ ਆਪਣੇ ਘਰ ਜਾਣਾ ਚਾਹੁੰਦੇ ਸਨ, ਉਨ੍ਹਾਂ 60 ਦੇ ਕਰੀਬ ਪਰਵਾਸੀ ਮਜ਼ਦੂਰਾਂ ਦਾ ਮੈਡੀਕਲ ਚੈਕੱਪ ਕਰ ਉਹਨਾਂ ਨੂੰ ਰਸਤੇ ਵਿੱਚ ਖਾਣ ਪੀਣ ਦਾ ਜਰੂਰੀ ਸਮਾਨ ਦੇ ਕੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਲਈ ਰਵਾਨਾ ਕਰ ਦਿਤਾ ਗਿਆ ਹੈ ਜਿੱਥੋਂ ਟ੍ਰੇਨ ਰਾਹੀਂ ਇਹ ਮਜ਼ਦੂਰ ਆਪਣੇ ਸੂਬੇ, ਆਪਣੇ ਘਰ ਜਾਣਗੇ।