Punjab
ਇੱਕ ਬੱਚੇ ਦੀ ਸ਼ਰਾਰਤ ਨੇ ਲਈ ਦੂਜੇ ਦੀ ਜਾਨ
ਬੱਚੇ ਦੀ ਜ਼ਿੰਦਗੀ ‘ਤੇ ਭਾਰੀ ਪਈ ‘ਸ਼ਰਾਰਤ’,ਨਾਬਾਲਿਗ ਬੱਚੇ ਦੇ ਸਰੀਰ ‘ਚ ਭਰੀ ਹਵਾ

ਬੱਚੇ ਦੀ ਜ਼ਿੰਦਗੀ ‘ਤੇ ਭਾਰੀ ਪਈ ‘ਸ਼ਰਾਰਤ’
ਨਾਬਾਲਿਗ ਬੱਚੇ ਦੇ ਸਰੀਰ ‘ਚ ਭਰੀ ਹਵਾ
ਇਲਾਜ਼ ਅਧੀਨ ਬੱਚੇ ਦੀ ਹੋਈ ਮੌਤ
ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਕੀਤੀ ਸ਼ੁਰੂ
16 ਨਵੰਬਰ,ਅੰਮ੍ਰਿਤਸਰ:(ਗੁਰਪ੍ਰੀਤ ਰਾਜਪੂਤ) ਅੰਮ੍ਰਿਤਸਰ ਤੋਂ ਇੱਕ ਗੰਭੀਰ ਖ਼ਬਰ ਸਾਹਮਣੇ ਆਈ ਹੈ। ਜਿੱਥੇ ਇੱਕ ਬੱਚੇ ਦੀ ਸ਼ਰਾਰਤ ਦੂਜੇ ਬੱਚੇ ਦੀ ਜ਼ਿੰਦਗੀ ‘ਤੇ ਭਾਰੀ ਪੈ ਗਈ। ਤੁਹਾਡੇ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਇਹ ਮਾਮਲਾ ਅੰਮ੍ਰਿਤਸਰ ਦੇ ਕਸਬਾ ਗੱਗੋਮਾਹਲ ਦਾ ਹੈ। ਜਿੱਥੇ ਇੱਕ ਬੱਚੇ ਨੇ ਦੂਜੇ ਬੱਚੇ ਦੇ ਸਰੀਰ ਵਿਚ ਨੋਜਲ ਨਾਲ ਹਵਾ ਭਰ ਦਿੱਤੀ।ਜਿਸ ਤੋਂ ਇਸ ਬੱਚੇ ਦੀ ਹਾਲਤ ਗੰਭੀਰ ਹੋ ਗਈ। ਜਿਸਨੂੰ ਜ਼ਖਮੀ ਹਾਲਤ ਵਿਚ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ,ਜਿੱਥੇ ਉਸ ਦੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਕਿ ਅਨਮੋਲ ਨਾਮ ਦਾ ਇਹ ਬੱਚਾ ਵੈਲਡਿੰਗ ਦੀ ਇੱਕ ਦੁਕਾਨ ‘ਤੇ ਕੰਮ ਸਿੱਖਦਾ ਸੀ।ਜਿੱਥੇ ਨੇੜੇ ਇੱਕ ਟਾਇਰਾ ਦੀ ਦੁਕਾਨ ‘ਤੇ ਕੰਮ ਕਰਦੇ ਇੱਕ ਹੋਰ ਬੱਚੇ ਨੇ ਅਨਮੋਲ ਨਾਲ ਸ਼ਰਾਰਤ ਕਰਦਿਆਂ ਹੋਇਆ ਹਵਾ ਵਾਲੀ ਮਸ਼ੀਨ ਦੀ ਨੋਜਲ ਨਾਲ ਅਨਮੋਲ ਦੇ ਸਰੀਰ ‘ਚ ਹਵਾ ਭਰ ਦਿੱਤੀ।ਜਿਸ ਨਾਲ ਇਸ ਬੱਚੇ ਦੀ ਮੌਤ ਹੋ ਗਈ।
ਓਧਰ ਪੁਲਿਸ ਨੇ ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ‘ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰ ਇੱਕ ਨਿੱਕੀ ਜਿਹੀ ਸ਼ਰਾਰਤ ਨੇ ਇੱਕ ਮਾਸੂਮ ਬੱਚੇ ਦੀ ਜਾਨ ਲੈ ਲਈ ਹੈ।
Continue Reading