Politics
MLA ਅਮਨ ਅਰੋੜਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ
ਆੜ੍ਹਤੀਆਂ ਦੀ ਆੜ੍ਹਤ ਤੇ ਮਜ਼ਦੂਰਾਂ ਦੀ ਮਿਹਨਤ FCI ਜਾਰੀ ਕਰੇ

ਆੜ੍ਹਤੀਆਂ ਦੀ ਆੜ੍ਹਤ ਤੇ ਮਜ਼ਦੂਰਾਂ ਦੀ ਮਿਹਨਤ FCI ਜਾਰੀ ਕਰੇ
MLA ਸੁਨਾਮ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ
ਸੁਨਾਮ,8 ਸਤੰਬਰ:ਸੁਨਾਮ ਦੇ ਐੱਮ ਐੱਲ ਏ ਅਮਨ ਅਰੋੜਾ ਨੇ ਮਜ਼ਦੂਰਾਂ ਤੇ ਆੜ੍ਹਤੀਆਂ ਲਈ ਉਠਾਈ ਆਵਾਜ਼। ਦਰਅਸਲ ਮੰਡੀ ਬੋਰਡ ਦੇ ਮਾਮਲੇ ਵਿੱਚ ਪੰਜਾਬ ਦੀਆਂ ਦਾਣਾ ਮੰਡੀਆਂ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਨੂੰ ਉਹਨਾਂ ਦੀ ਮਿਹਨਤ ਅਜੇ ਤੱਕ ਨਹੀਂ ਮਿਲੀ,ਆੜ੍ਹਤੀਆਂ ਨੂੰ ਵੀ ਉਹਨਾਂ ਦਾ ਕੋਈ ਖ਼ਰਚਾ ਨਹੀਂ ਮਿਲਿਆ। ਇਸ ਕਣਕ ਦੇ ਸੀਜ਼ਨ ਦੀ ਆੜ੍ਹਤੀਆਂ ਦੀ ਆੜ੍ਹਤ ਅਤੇ ਮਜਦੂਰੀ ਦੀ ਰਕਮ FCI ਨੇ ਰੋਕੀ ਹੋਈ ਹੈ,ਜਿਸ ਨੂੰ ਲੈ ਕੇ ਅਮਨ ਅਰੋੜਾ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਹੈ।ਅਮਨ ਅਰੋੜਾ ਨੇ FCI ਨੂੰ ਵੀ ਜਲਦੀ ਹੀ ਰਕਮ ਜਾਰੀ ਕਰਨ ਲਈ ਕਿਹਾ। ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦੇ ਹੋਏ ਲਿਖਿਆ ਕਿ 5 ਮਹੀਨੇ ਪਹਿਲਾਂ ਐਫ.ਸੀ.ਆਈ. ਦੁਆਰਾ ਖਰੀਦੀ 15 ਲੱਖ MT ਟਨ ਕਣਕ ਲਈ ਕਮਿਸ਼ਨ, ਸਿਲਾਈ, ਭਰਨ ਅਤੇ ਲੇਬਰ ਖ਼ਰਚਾ / ਕਮਿਸ਼ਨ ‘ਤੇ 105 ਕਰੋੜ ਰੁਪਏ ਦੇ ਬਕਾਏ ਨੂੰ ਤਰੁੰਤ ਜਾਰੀ ਕੀਤਾ ਜਾਵੇ।
ਕੋਰੋਣਾ ਮਹਾਂਮਾਰੀ ਦੇ ਸਮੇਂ ਜਦੋਂ ਸਾਰੇ ਆਪਣੇ ਆਪਣੇ ਘਰਾਂ ਵਿੱਚ ਸੀ, ਉਸ ਸਮੇਂ ਕਿਸਾਨਾਂ ਦੀ ਫ਼ਸਲ ਨੂੰ ਸਾਂਭਣ ‘ਚ ਖਾਸ ਰੌਲ ਨਿਭਾਉਣ ਵਾਲੇ ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ 5 ਮਹੀਨੇ ਬੀਤ ਜਾਣ ‘ਤੇ ਵੀ ਆਪਣਾ ਹੱਕ ਨਹੀਂ ਮਿਲਿਆ। ਜਿਸ ਕਰਕੇ ਅਮਨ ਅਰੋੜਾ MLA ਸੁਨਾਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ।
Continue Reading