Corona Virus
ਵਿਧਾਇਕ ਪਹਾੜਾ ਨੇ ਸਫ਼ਾਈ ਕਰਮਚਾਰੀਆਂ ਨੂੰ ਦਸਤਾਨੇ, ਸੈਨਾਟਾਇਜਰ, ਮਾਸਕ ਵੰਡੇ

ਗੁਰਦਸਪੂਰ, 20 ਅਪ੍ਰੈਲ: ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਸਫਾਈ ਕਰਮਚਾਰੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਸਨਮਾਨਿਤ ਕੀਤਾ ਤੇ ਉਨ੍ਹਾਂ ਨੂੰ ਦਸਤਾਨੇ,ਸੈਨਾਟਾਇਜਰ, ਮਾਸਕ ਵੰਡੇ। ਵਿਧਾਇਕ ਪਾਹੜਾ ਨੇ ਕਿਹਾ ਕਿ ਇਹ ਉਹ ਯੋਧੇ ਹਨ ਜਿਹੜੇ ਕਰੋਨਾ ਵਾਰਿਸ ਬੀਮਾਰੀ ਦੇ ਚੱਲਦੇ ਲੋਕਾਂ ਦੇ ਘਰਾਂ ਮੁਹੱਲਿਆਂ ਵਿੱਚ ਜਾ ਕੇ ਸਫਾਈ ਕਰ ਰਹੇ ਹਨ ਅਤੇ ਸਾਡੀ ਸੇਵਾ ਕਰ ਰਹੇ ਹਨ। ਵਿਧਾਇਕ ਪਾਹੜਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਇਹਨਾਂ ਨੂੰ ਰਾਸ਼ਨ ਕੀਟਾਂ ਵੰਡ ਚੁੱਕੇ ਹਾਂ ਉਨ੍ਹਾਂ ਨੇ ਕਿਹਾ ਕਿ ਇਹਨਾਂ ਨੂੰ ਕੋਈ ਵੀ ਪਰੇਸ਼ਾਨੀ ਆਉਂਦੀ ਹੈ ਤਾਂ ਅਸੀਂ ਇਨ੍ਹਾਂ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ ਹਾਂ।
ਇਸ ਦੌਰਾਨ ਮੌਜੂਦ ਜੇ.ਈ ਅਮਰਜੀਤ ਸਿੰਘ ਬਲਾਕ ਗੁਰਦਾਸਪੁਰ ਦੱਸਿਆ ਕਿ ਕਰੋਨਾ ਵਾਇਰਸ ਦੀ ਮਾਰੀ ਤੇ ਚਲਦਿਆਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਅਤੇ ਉਹਨਾਂ ਦਾ ਪਰਿਵਾਰ ਪਹਿਲੇ ਦਿਨ ਤੋਂ ਹੀ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ। ਅਮਰਜੀਤ ਨੇ ਕਿਹਾ ਕਿ ਉਹਨਾਂ ਦੇ ਬਲਾਕ ‘ਚ 113 ਪਿੰਡ ਆਉਂਦੇ ਹਨ। ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਅਤੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਜ਼ਰੂਰਤਮੰਦ ਲੋਕਾਂ ਨੂੰ ਘਰ ਘਰ ਰਾਸ਼ਨ ਪਹੁੰਚਾ ਰਹੇ ਹਨ। ਅਮਰਜੀਤ ਨੇ ਕਿਹਾ ਕਿ ਜਦੋਂ ਤੱਕ ਕਰੋਨਾ ਵਾਇਰਸ ਦੀ ਬੀਮਾਰੀ ਖਤਮ ਨਹੀਂ ਹੋ ਜਾਂਦੀ ਉਦੋਂ ਤੱਕ ਵਿਧਾਇਕ ਪਾਹੜਾ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ।