Connect with us

India

ਲੁਧਿਆਣਾ ਨਹੀਂ, ਨਾਭਾ ਵਿੱਖੇ 5 ਸਾਲ ਤੋਂ ਚਲ ਰਿਹਾ ਮੋਦੀਖਾਨਾ

Published

on

ਨਾਭਾ, ਭੁਪਿੰਦਰ ਸਿੰਘ, 30 ਜੂਨ : ਬੀਤੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਵੀਡੀਓ ਵਾਇਰਲ ਹੋਈ ਹੈ, ਜਿਸ ਦੇ ਵਿੱਚ ਗੁਰੂ ਨਾਨਕ ਮੋਦੀ ਖਾਨਾ ਲੁਧਿਆਣਾ ਦੇ ਬਲਜਿੰਦਰ ਜਿੰਦੂ ਵੱਲੋਂ ਦਵਾਈਆਂ ਦੇ ਰੇਟਾਂ ਨੂੰ ਲੈ ਕੇ ਜਨਤਾ ਨਾਲ ਹੋ ਰਹੀ ਲੁੱਟ ਕਸੁੱਟ ਦੇ ਬਾਰੇ ਖੁਲਾਸਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਨਾਭਾ ਵਿਖੇ ਦਵਾਈ ਵਿਕਰੇਤਾ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ ਅਤੇ ਨਾਭਾ ਵਿਖੇ ਡਾਕਟਰ ਬੈਸਟ ਕੰਪਨੀ ਦੇ ਡਾਇਰੈਕਟਰ ਨੇ ਕਿਹਾ ਕਿ ਜੋ ਵਿਅਕਤੀ ਘੱਟ ਰੇਟ ‘ਤੇ ਦਵਾਈਆਂ ਵੇਚਦਾ ਹੈ ਉਸ ਦੀ ਵਿਰੋਧਤਾ ਹੁੰਦੀ ਹੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਡਾਕਟਰ ਬੈਸਟ ਕੰਪਨੀ ਦੀਆਂ ਦਵਾਈਆਂ ਬਹੁਤ ਹੀ ਸਸਤੇ ਰੇਟ ਤੇ 80 ਪ੍ਰਸੈਂਟ ਦੇ ਡਿਸਕਾਊਂਟ ਦੇ ਨਾਲ ਵੇਚ ਰਹੇ ਹਾਂ। ਜਦੋਂ ਮਾਰਕੀਟ ਵਿੱਚ ਸਾਡੀ ਡਾਕਟਰ ਬੈਸਟ ਕੰਪਨੀ ਆਈ ਸੀ ਤਾਂ ਸਾਡੀ ਵੀ ਵਿਰੋਧਤਾ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਜੈਨਰਿਕ ਅਤੇ ਐਥੀਕਲ ਦਵਾਈ ਵਿੱਚ ਕੋਈ ਫਰਕ ਨਹੀਂ ਹੈ।

ਜਿਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਭੂਚਾਲ ਆ ਗਿਆ। ਗੁਰੂ ਨਾਨਕ ਮੋਦੀ ਖਾਨਾ ਥਾਂ-ਥਾਂ ਤੇ ਬਣਾਉਣ ਦੀ ਮੰਗ ਵੀ ਉੱਠ ਰਹੀ ਹੈ। ਭਾਵੇਂ ਕਿ ਮੋਤੀ ਖਾਨਾਂ ਦੀ ਥਾਂ-ਥਾਂ ਤੇ ਚਰਚਾ ਹੋ ਰਹੀ ਹੈ ਪਰ 2015 ਤੋਂ ਡਾਕਟਰ ਬੈਸਟ ਕੰਪਨੀ ਮੋਦੀਖਾਨੇ ਤੋਂ ਘੱਟ ਨਹੀਂ ਹੈ ਅਤੇ 80 ਪ੍ਰਤੀਸ਼ਤ ਡਿਸਕਾਊਂਟ ਤੇ ਦਵਾਈਆਂ ਲੋਕਾਂ ਨੂੰ ਮੁਹੱਈਆ ਕਰਵਾ ਰਹੀ ਹੈ। ਇਸ ਮੌਕੇ ‘ਤੇ ਡਾਕਟਰ ਬੈਸਟ ਕੰਪਨੀ ਦੇ ਡਾਇਰੈਕਟਰ ਰਾਜੇਸ਼ ਢੀਂਗਰਾ ਨੇ ਕਿਹਾ ਕਿ ਮੋਦੀ ਖਾਨਾਂ ਦੀ ਜੋ ਵਿਰੋਧਤਾ ਹੋਰ ਰਹੀ ਹੈਂ ਬਿਲਕੁੱਲ ਗਲਤ ਹੈ ਜੋ ਚੰਗੇ ਕੰਮ ਕਰਦਾ ਹੈ ਉਸ ਦੀ ਵਿਰੋਧਤਾ ਹੁੰਦੀ ਹੈ ਪਰ ਅਸੀਂ ਡਾਕਟਰ ਬੈਸਟ ਕੰਪਨੀ 2015 ਤੋਂ ਲਾਂਚ ਕੀਤੀ ਸੀ ਅਤੇ ਸਸਤੇ ਰੇਟਾਂ ਤੇ ਦਵਾਈਆ ਦਿੰਦੇ ਆ ਰਿਹਾ ਅਤੇ ਉਸ ਵਕਤ ਸਾਡੀ ਵੀ ਬਹੁਤ ਵਿਰੋਧਤਾ ਹੋਈ ਸੀ।