Punjab
ਮੋਗਾ ਪੁਲਿਸ਼ ਨੂੰ ਮਿਲੀ ਵੱਡੀ ਸਫਲਤਾ, ਡੋਡੇ ਪੋਸਤ ਨਾਲ ਭਰਿਆ ਛੋਟਾ ਹਾਥੀ ਕੀਤਾ ਕਾਬੂ
ਮਾਣਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਨਯੋਗ ਡੀ.ਜੀ.ਪੀ ਪੰਜਾਬ ਵੱਲੋਂ ਨਸ਼ਿਆ ਅਤੇ ਨਸ਼ਾ ਤਸਕਰਾਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਐਸ.ਐਸ.ਪੀ ਮੋਗਾ ਦੀ ਅਗਵਾਈ ਹੇਠ ਮੋਗਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਕਾਰਵਾਈਆਂ ਕੀਤੀਆ ਜਾ ਰਹੀਆ ਹਨ। ਮੋਗਾ ਦੀ ਥਾਣਾ ਸਿਟੀ ਸਾਊਥ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਪਾਰਟੀ ਮਾੜੇ ਅਨਸਰਾਂ ਦੀ ਤਲਾਸ ਸਬੰਧੀ ਨਾਕਾ ਬੰਦੀ ਦੌਰਾਨ ਮੋਗਾ ਦੇ ਮੱਲਣ ਸ਼ਾਹ ਰੋਡ ‘ਤੇ ਨਾਕਾਬੰਦੀ ਕਰਕੇ ਇੱਕ ਵਾਹਨ ਦੀ ਚੈਕਿੰਗ ਕਰਦੇ ਹੋਏ ਉਸ ਵਿੱਚੋਂ 2 ਕੁਇੰਟਲ ਭੁੱਕੀ ਬਰਾਮਦ ਹੋਈ ਹੈ। ਪੁਲੀਸ ਨੇ ਮੌਕੇ ’ਤੇ ਜੋਗਿੰਦਰ ਸਿੰਘ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣੇ ਨਾਲ ਜੁੜੇ ਇੱਕ ਹੋਰ ਵਿਅਕਤੀ ਦਾ ਨਾਂ ਦੱਸਿਆ ਜੋ ਕਿ ਮੋਗਾ ਦੀ ਟਰੱਕ ਯੂਨੀਅਨ ਦਾ ਸਾਬਕਾ ਪ੍ਰਧਾਨ ਹਰਜੀਤ ਸਿੰਘ ਸੀ। ਦੋਵਾਂ ਖ਼ਿਲਾਫ਼ ਥਾਣਾ ਸਿਟੀ ਸਾਊਥ ਵਿੱਚ ਐਨਡੀਪੀਐਸ ਤਹਿਤ ਕੇਸ ਦਰਜ ਕੀਤਾ ਗਿਆ ਸੀ। ਹਰਜੀਤ ਸਿੰਘ ਦੀ ਭਾਲ ਜਾਰੀ ਹੈ।
ਇਸ ਮਾਮਲੇ ਸਬੰਧੀ ਮੋਗਾ ਦੇ ਡੀਐਸਪੀ ਸਿਟੀ ਰਵਿੰਦਰ ਸਿੰਘ ਨੇ ਦੱਸਿਆ ਕਿ ਮੋਗਾ ਸਿਟੀ ਸਾਊਥ ਪੁਲਿਸ ਵੱਲੋਂ ਚੈਕਿੰਗ ਦੌਰਾਨ ਜੋਗਿੰਦਰ ਸਿੰਘ ਨਾਮਕ ਇੱਕ ਵਿਅਕਤੀ ਨੂੰ 2 ਕੁਇੰਟਲ ਭੁੱਕੀ ਸਮੇਤ ਕਾਬੂ ਕੀਤਾ ਗਿਆ ਹੈ। ਜੋਗਿੰਦਰ ਤੋਂ ਪੁੱਛਗਿੱਛ ਕਰਨ ‘ਤੇ ਇਕ ਹੋਰ ਵਿਅਕਤੀ ਸਾਹਮਣੇ ਆਇਆ ਜਿਸ ਦਾ ਨਾਂ ਹਰਜੀਤ ਸਿੰਘ ਸੀ ਜੋ ਕਿ ਟਰੱਕ ਯੂਨੀਅਨ ਦਾ ਸਾਬਕਾ ਪ੍ਰਧਾਨ ਸੀ। ਹਰਜੀਤ ਸਿੰਘ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ, ਜੋਗਿੰਦਰ ਸਿੰਘ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।