Connect with us

Punjab

ਮੋਗਾ ਨਿਵਾਸੀ ਦੀ ਪੀ.ਜੀ.ਆਈ ‘ਚ ਹੋਈ ਕੋਰੋਨਾ ਨਾਲ ਮੌਤ

Published

on

ਮੋਗਾ, 4 ਜੁਲਾਈ : ਕੋਰੋਨਾ ਦਾ ਕਹਿਰ ਦੇਸ਼ ਦੁਨੀਆ ਦੇ ਵਿਚ ਜਾਰੀ ਹੈ। ਜਿਸਦੇ ਕਰਕੇ ਕੋਰੋਨਾ ਨੇ ਹੁਣ ਤੱਕ ਲੱਖਾਂ ਲੋਕਾਂ ਦੀ ਜਾਣ ਲੈ ਲਈ ਹੈ। ਹੁਣ ਅੱਜ ਭਾਵ ਸ਼ਨਿਚਰਵਾਰ ਨੂੰ ਕੋਰੋਨਾ ਨੇ ਪੀ ਜੀ ਆਈ ਦੇ ਹਸਪਤਾਲ ਵਿਖੇ ਵੀ ਇੱਕ ਦੀ ਜਾਣ ਲੈ ਲਈ। ਦੱਸ ਦਈਏ ਕਿ ਮੋਗਾ ਦੇ ਇਕ 35 ਸਾਲਾ ਵਿਅਕਤੀ ਦੀ ਕੋਰੋਨਾ ਨਾਲ ਚੰਡੀਗੜ੍ਹ ਦੇ ਪੀ.ਜੀ.ਆਈ. ਹਸਪਤਾਲ ‘ਚ ਮੌਤ ਹੋ ਗਈ। ਕੋਰੋਨਾ ਨਾਲ ਮਰੇ ਵਿਅਕਤੀ ਦਾ ਮੋਗਾ ਵਿਖੇ ਐਕਸੀਡੈਂਟ ਹੋਇਆ ਸੀ ਅਤੇ ਉਹ ਪੀ.ਜੀ.ਆਈ. ਵਿਖੇ ਜੇਰੇ ਇਲਾਜ ਸੀ। ਜਿੱਥੇ ਉਸ ਦਾ ਕੋਰੋਨਾ ਟੈਸਟ ਲਿਆ ਗਿਆ ਸੀ। ਜੋ ਪਾਜ਼ੀਟਿਵ ਆਉਣ ਦੇ ਨਾਲ ਕੋਰੋਨਾ ਦੇ ਲੱਛਣ ਪੂਰੀ ਤਰ੍ਹਾਂ ਪਾਏ ਗਏ ਸਨ। ਜ਼ਿਲ੍ਹਾ ਮੋਗਾ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 4 ਹੋ ਗਈ ਹੈ।