Punjab
ਜਵਾਹਰਪੁਰ ਵਿਖੇ ਸੈਨੇਟਾਈਜੇਸ਼ਨ ਲਈ 4000 ਲੀਟਰ ਸਮਰੱਥਾ ਵਾਲਾ ਪੰਜਾਬ ਦਾ ਸਭ ਤੋਂ ਵੱਡਾ ਫਾਇਰ ਟੈਂਡਰ ਲਗਾਇਆ

ਮੋਹਾਲੀ, 09 ਅਪ੍ਰੈਲ (ਆਸ਼ੂ ਅਨੇਜਾ) : “ਜ਼ਿਲ੍ਹਾ ਪ੍ਰਸ਼ਾਸਨ ਜ਼ਿਲੇ ਵਿਚ ਪੈਦਾ ਹੋ ਰਹੀ ਸਥਿਤੀ ਤੋਂ ਪੂਰੀ ਤਰ੍ਹਾਂ ਜਾਣੂ ਹੈ ਅਤੇ ਇਸ ਸਥਿਤੀ ਨਾਲ ਨਜਿਠਣ ਲਈ ਪੂਰੀ ਤਰ੍ਹਾਂ ਸਮਰੱਥ ਹੈ।” ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ 4000 ਲੀਟਰ ਦੀ ਸਮਰੱਥਾ ਵਾਲਾ ਪੰਜਾਬ ਦਾ ਸਭ ਤੋਂ ਵੱਡਾ ਫਾਇਰ ਟੈਂਡਰ ਜਵਾਹਰਪੁਰ ਪਿੰਡ ਵਿਖੇ ਸੈਨੇਟਾਈਜੇਸ਼ਨ ਦੀ ਸੇਵਾ ਲਈ ਲਗਾਇਆ ਗਿਆ ਹੈ। ਇਨ੍ਹਾਂ ਤੋਂ ਇਲਾਵਾ, ਜੇ ਲੋੜ ਪਈ ਤਾਂ 2 ਹੋਰ ਤਿਆਰ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਕੋਰੋਨਾ ਵਾਇਰਸ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਧਿਆਨ ਸੰਪਰਕਾਂ ਦੀ ਭਾਲ ਦੇ ਨਾਲ ਕੰਨਟੇਨਮੈਂਟ ‘ਤੇ ਕੇਂਦਰਿਤ ਹੈ।
ਜ਼ਿਕਰਯੋਗ ਹੈ ਕਿ ਪਿੰਡ ਜਵਾਹਰਪੁਰ ਤੋਂ 7 ਪਾਜੇਟਿਵ ਕੇਸ ਸਾਹਮਣੇ ਆਏ ਜਿਹਨਾਂ ਦੇ ਜੀ.ਐਮ.ਸੀ.ਐੱਚ .32 ਵਿਖੇ ਇਕ ਹੋਰ ਪਾਜ਼ਿਟਿਵ ਕੇਸ ਦੇ ਸੰਪਰਕ ਵਜੋਂ ਨਮੂਨੇ ਲਏ ਗਏ।