Connect with us

Punjab

Breaking News: ਮੋਹਾਲੀ ‘ਚ ਵੀ ਚੰਡੀਗੜ੍ਹ ਵਾਂਗ ਖੁੱਲ੍ਹਣਗੀਆਂ ਦੁਕਾਨਾਂ, ਪਰ ਸਮੇਂ ‘ਚ ਆਈ ਤਬਦੀਲੀ

Published

on

ਚੰਡੀਗੜ੍ਹ ,06 ਮਈ (ਬਲਜੀਤ ਮਰਵਾਹਾ): ਕੋਰੋਨਾ ਵਾਇਰਸ ਦੀ ਰੋਕਥਾਮ ਲਈ ਪੰਜਾਬ ਸਰਕਾਰ ਵੱਲੋਂ ਲਗਾਏ ਕਰਫ਼ਿਊ ਦੌਰਾਨ ਦੁਕਾਨਾਂ ਖੋਲ੍ਹਣ ਦੇ ਸਮੇਂ ਵਿਚ ਤਬਦੀਲੀ ਕਰ ਦਿੱਤੀ ਗਈ ਹੈ । ਜਾਣਕਾਰੀ ਅਨੁਸਾਰ ਹੁਣ ਦੁਕਾਨਾਂ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਖੁੱਲ੍ਹਣਗੀਆਂ ਅਤੇ ਬੈਂਕਾਂ ਵਿਚ ਲੈਣ-ਦੇਣ ਦਾ ਸਮਾਂ ਪਹਿਲੇ ਵਾਲਾ ਹੀ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਦਾ ਹੋਵੇਗਾ ।
ਦੱਸ ਦਈਏ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦਾ ਸਮਾਂ ਸਵੇਰ 7 ਵਜੇ ਤੋਂ 3 ਵਜੇ ਤੱਕ ਦਾ ਕੀਤਾ ਗਿਆ ਹੈ। 4 ਪਹੀਆ ਗੱਡੀਆਂ ਤੇ ਡਰਾਈਵਰ ਨਾਲ 2 ਵਿਅਕਤੀ ਬੈਠ ਸਕਦੇ ਹਨ ਜਦਕਿ 2 ਪਹੀਆ ਵਾਹਨ ਤੇ ਕੇਵਲ ਚਲਾਉਣ ਵਾਲਾ ਹੀ ਹੋਵੇਗਾ। ਦੱਸਣਯੋਗ ਹੈ ਕਿ ਮੋਹਾਲੀ ਦੇ ਡੀਸੀ ਗਿਰਿਸ਼ ਦਯਾਲਨ ਨੇ ਇਸਦੇ ਆਦੇਸ਼ ਜਾਰੀ ਕੀਤੇ ਹਨ।

Continue Reading
Click to comment

Leave a Reply

Your email address will not be published. Required fields are marked *