Punjab
ਪੰਜਾਬ ‘ਚ 22 ਦਸੰਬਰ ਤੱਕ ਰਹੇਗੀ ਸਵੇਰ ਦੀ ਧੁੰਦ
18 ਦਸੰਬਰ 2023: ਪੰਜਾਬ ਦੇ ਵਿੱਚ ਹੁਣ ਸਵੇਰ ਦੀ ਸ਼ੁਰੂਅਤ ਧੁੰਦ ਨਾਲ ਹੁੰਦੀ ਨਜਰ ਆ ਰਹੀ ਹੈ । ਓਥੇ ਹੀ ਅੰਮ੍ਰਿਤਸਰ ਦੇ ਰਾਜਾਸਾਂਸੀ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਆਲੇ-ਦੁਆਲੇ ਵਿਜ਼ੀਬਿਲਟੀ 50 ਮੀਟਰ ਸੀ। ਜਦੋਂ ਕਿ ਪੰਜਾਬ ਦੇ ਬਾਕੀ ਇਲਾਕਿਆਂ ਵਿੱਚ ਸਿਰਫ਼ ਹਲਕੀ ਧੁੰਦ ਹੀ ਦੇਖਣ ਨੂੰ ਮਿਲ ਰਹੀ ਹੈ । ਮੌਸਮ ਵਿਭਾਗ ਅਨੁਸਾਰ ਇਸ ਤਰ੍ਹਾਂ ਦੀ ਧੁੰਦ 22 ਦਸੰਬਰ ਤੱਕ ਸਵੇਰ ਤੋਂ ਹੀ ਰਹਿਣ ਦੀ ਸੰਭਾਵਨਾ ਹੈ, ਜੋ ਸੂਰਜ ਛਿਪਣ ਤੋਂ ਬਾਅਦ ਗਾਇਬ ਹੋ ਜਾਵੇਗੀ।ਅੰਕੜਿਆਂ ਮੁਤਾਬਕ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਚਾਰ ਜ਼ਿਲ੍ਹਿਆਂ ਵਿੱਚ ਮੀਂਹ ਪਿਆ ਹੈ।