Corona Virus
ਟੀਮ ਇੰਡੀਆ ਦੇ ਕ੍ਰਿਕਟਰ ਧੋਨੀ ਦੇ ਮਾਤਾ-ਪਿਤਾ ਪਾਏ ਗਏ ਕੋਰੋਨਾ ਪਾਜ਼ੇਟਿਵ
ਕੋਰੋਨਾ ਦੀ ਦੂਜੀ ਲਹਿਰ ਇੰਨੀ ਜ਼ਿਆਦਾ ਫੈਲ ਗਈ ਹੈ ਕਿ ਹੁਣ ਆਮ ਲੋਕਾਂ ਦੇ ਨਾਲ ਫਿਲਮੀ ਅਦਾਕਾਰ ਤੇ ਹੁਣ ਕ੍ਰਿਕਟਰਸ ਤੇ ਉਨ੍ਹਾਂ ਦੇ ਘਰ ਵਾਲੇ ਵੀ ਕੋਰੋਨਾ ਦਾ ਸ਼ਿਕਾਰ ਬਣ ਰਹੇ ਹਨ। ਇਸ ਦੌਰਾਨ ਟੀਮ ਇੰਡੀਆ ਦੇ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੇ ਮਾਤਾ-ਪਿਤਾ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਦੇ ਮਾਤਾ ਪਿਤਾ ਨੂੰ ਰਾਂਚੀ ਵਿਖੇ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ। ਉਨ੍ਹਾਂ ਦਾ ਇਲਾਜ ਰਾਂਚੀ ਦੇ ਹਸਪਤਾਲ ‘ਚ ਕਰਵਾ ਰਹੇ ਹਨ। ਡਾਕਟਰਾਂ ਮੁਤਾਬਕ ਉਨ੍ਹਾਂ ਦੇ ਹਾਲਤ ਹੁਣ ਕੁਝ ਠੀਕ ਹਨ। ਇਸ ਨਾਲ ਉਨ੍ਹਾਂ ਦਾ ਆਕਸੀਜਨ ਲੇਵਲ ਵੀ ਠੀਕ ਹੈ। ਕੋਰੋਨਾ ਇਨਫੈਕਸ਼ਨ ਫੇਫੜਿਆਂ ਤਕ ਪਹੁੰਚ ਗਈ ਹੈ ਪਰ ਸਮੇਂ ਤੇ ਇਲਾਜ ਕਰਵਾਉਣ ਨਾਲ ਉਹ ਹੁਣ ਕਾਫੀ ਠੀਕ ਹਨ।
ਨਾਲ ਹੀ ਪਰਿਵਾਰ ਵੱਲੋਂ ਤੇ ਡਾਕਟਰਾਂ ਵੱਲੋਂ ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਜਲਦੀ ਹੀ ਠੀਕ ਹੋ ਜਾਣਗੇ। ਇਸ ਦੌਰਾਨ ਮਹਿੰਦਰ ਸਿੰਘ ਧੋਨੀ ਆਈਪੀਐੱਲ 2021 ‘ਚ ਵਿਅਸਥ ਹਨ। ਕੋਰੋਨਾ ਦੀ ਦੂਜੀ ਲਹਿਰ ਨੂੰ ਧਿਆਨ ‘ਚ ਰੱਖਦਿਆ ਸਾਰੇ ਟੂਰਨਮੈਂਟ ਬੰਦ ਸਟੇਡੀਅਮ ‘ਚ ਕਰਵਾਏ ਜਾ ਰਹੇ ਹਨ। ਮਹਿੰਜਰ ਸਿੰਘ ਧੋਨੀ ਸੁਪਰ ਕਿੰਗਸ ਦੇ ਕਪਤਾਨ ਹਨ। ਧੋਨੀ ਹਾਲੇ ਮੁੰਬਈ ‘ਚ ਹਨ। ਦੇਸ਼ ਭਰ ‘ਚ ਕੋਰੋਨਾ ਦੀ ਦੂਜੀ ਲਹਿਰ ਇੰਨੀ ਫੈਲ ਗਈ ਹੈ ਕਿ ਕੋਰੋਨਾ ਦੇ ਮਾਮਲੇ ਦਿਨੋਂ ਦਿਨ ਵਧਦੇ ਹੀ ਜਾ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ 24 ਘੰਟਿਆਂ ‘ਚ ਕੋਰੋਨਾ ਦੇ ਕੁਲ ਤਿੰਨ ਲੱਖ ਤੋਂ ਜਿਆਦਾ ਮਾਮਲੇ ਸਾਹਮਣੇ ਆਏ ਹਨ।