Connect with us

Punjab

ਬਟਾਲਾ ਦੀ ਮੁਕਤਾ ਸ਼ਰਮਾ ਨੇ ਜਿਤਿਆ ਇੰਟਰਨੈਸ਼ਨਲ ਐਵਾਰਡ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਵਿਚ ਦਰਜ ਕਰਵਾਇਆ ਆਪਣੀ ਸ਼ਾਇਰੀ ਦੇ ਦਮ ਤੇ ਆਪਣਾ ਨਾਮ

Published

on

ਬਟਾਲਾ ਦੀ ਰਹਿਣ ਵਾਲੀ ਮੁਕਤਾ ਸ਼ਰਮਾ ਜੋ ਕੀ ਸਰਕਾਰੀ ਅਧਿਆਪਿਕਾ ਹੈ ਪਰ ਨਾਲ ਨਾਲ ਲੇਖਿਕਾ ਵੀ ਹੈ ( ਸ਼ਾਇਰ) ਜਿਸ ਵਲੋਂ ਪਿਛਲੇ ਦਿਨੀ ਆਪਣੀ ਕਵਿਤਾ ਕਰਕੇ ਇੰਟਰਨੈਸ਼ਨਲ  ਬੁਕ ਆਫ ਰਿਕਾਰਡ ਵਿਚ ਆਪਣਾ ਨਾਮ ਦਰਜ ਕਰਵਾਇਆ ਹੈ ਅਤੇ ਇੰਟਰਨੈਸ਼ਨਲ ਐਵਾਰਡ ਵੀ ਜਿਤਿਆ ਹੈ ਗਲ ਬਾਤ ਦੋਰਾਨ ਮੁਕਤਾ ਨੇ ਕਿਹਾ ਕੀ ਉਹ ਸਰਕਾਰੀ ਹਿੰਦੀ ਦੀ ਟੀਚਰ ਹਨ ਤੇ ਉਹਨਾਂ ਨੂੰ ਕੁਵਾਰੇ ਹੁੰਦੇ ਤੋਂ ਹੀ ਲਿਖਣ ਦਾ ਸ਼ੋਕ ਸੀ ਉਦੋਂ ਤੋਂ ਹੀ ਉਹ ਦੇਸ਼ ਭਗਤੀ ,ਬੱਚੇ ਅਤੇ ਇਨਸਾਨੀ ਜੀਵਨ ਤੇ ਸ਼ਾਇਰੀ ਤੇ ਗ਼ਜ਼ਲਾਂ ਲਿਖਦੇ ਨੇ  ਉਹਨਾਂ ਨੂੰ ਕਈ ਅਵਾਰਡ ਪਹਿਲਾ ਵੀ ਮਿਲ ਚੁੱਕੇ ਹਨ ਉਹਨਾਂ ਕਿਹਾ ਕਿ ਪਹਿਲਾ ਪੇਕੇ ਪਰਿਵਾਰ ਤੋਂ ਬਹੁਤ ਸਪੋਰਟ ਸੀ ਫਿਰ ਹੁਣ ਸੁਹਰੇ ਪਰਿਵਾਰ ਤੋਂ ਵੀ ਬਹੁਤ ਸਪੋਰਟ ਹੈ ਕਿਤੇ ਵੀ ਮੁਸ਼ਾਇਰਾ ਹੋਵੇ ਓਹਨਾ ਦੇ ਪਤੀ ਜਾ ਫਿਰ ਬੇਟਾ ਓਹਨਾ ਨੂ ਨਾਲ ਲੈਕੇ ਜਾਂਦੇ ਨੇ ਇਥੋਂ ਤਕ ਕਿ ਸੂਬੇ ਤੋਂ ਬਾਹਰ ਵੀ ਮੁਸ਼ਾਇਰੇ ਤੇ ਜਾਣਾ ਹੋਵੇ ਤੇ ਮੇਰਾ ਪਰਿਵਾਰ ਮੇਰੇ ਨਾਲ ਜਾਂਦਾ ਹੈ ਹੁਣ ਜੋ ਐਵਾਰਡ ਮਿਲਿਆ ਹੈ ਇਸ ਵਿਚ 22 ਦੇਸ਼ਾਂ ਦੇ ਲੋਕਾਂ ਨੇ ਹਿਸਾ ਲਿਆ ਹੈ ਜਿਨਾ ਵਿਚ 700 ਲੋਕਾਂ ਨੂੰ  ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਵਲੋਂ ਸਨਮਾਨਿਤ ਕੀਤਾ ਗਿਆ ਹੈ ਮੇਰੀਆਂ 2 ਕਿਤਾਬਾਂ ਵੀ ਛੱਪ ਚੁੱਕੀਆਂ ਹਨ