Gurdaspur
ਪਿੰਡ ਦੇ ਸਰਪੰਚ ਨੇ ਸ਼ਰਾਬ ਦੇ ਨਸ਼ੇ ਵਿੱਚ ਚਲਾਈਆਂ ਗੋਲੀਆਂ, 1 ਵਿਅਕਤੀ ਦੀ ਮੌਤ

ਬਟਾਲਾ, 29 ਅਪ੍ਰੈਲ( ਗੁਰਪ੍ਰੀਤ ਸਿੰਘ): ਬਟਾਲਾ ਦੇ ਨਜ਼ਦੀਕ ਪੈਂਦੇ ਪਿੰਡ ਖਾਰਾ ਤੋਂ ਇਕ ਵਿਅਕਤੀ ਦੇ ਕਤਲ ਦਾ ਮਾਮਲਾ ਆਇਆ ਸਾਹਮਣੇ। ਮ੍ਰਿਤਕ ਦਿਲਬਾਗ ਸਿੰਘ ਪੁੱਤਰ ਬੰਤਾ ਸਿੰਘ (50) ਦੇ ਪੁੱਤਰ ਜਗਰੂਪ ਸਿੰਘ ਦਾ ਆਰੋਪ ਹੈ ਕਿ ਰਾਤ ਕਰੀਬ 11 ਵਜੇ ਉਨ੍ਹਾਂ ਦੇ ਗੁਆਂਢੀਆਂ ਦੇ ਗੇਟ ਨੂੰ ਕਿਸੇ ਨੇ ਵੱਟੇ ਮਾਰੇ ਅਤੇ ਜਦੋਂ ਉਨ੍ਹਾਂ ਬਾਹਰ ਨਿਕਲ ਕੇ ਦੇਖਿਆ ਤਾਂ ਪਿੰਡ ਦਾ ਹੀ ਸਰਪੰਚ ਮਨਬੀਰ ਸਿੰਘ ਬੱਬੂ ਜਿਸਨੇ ਸ਼ਰਾਬ ਪੀਤੀ ਹੋਈ ਸੀ ਹੱਥ ਵਿਚ ਬੰਦੂਕ ਫੜੀ ਉਨ੍ਹਾਂ ਕੋਲ ਆਇਆ ਅਤੇ ਕਹਿਣ ਲੱਗਾ ਇਹ ਮੇਰਾ ਮੁਹੱਲਾ ਹੈ ਮੈਂ ਇਥੇ ਬਦਮਾਸ਼ੀ ਨਹੀਂ ਹੋਣ ਦੇਣੀ ਇਨ੍ਹਾਂ ਬੋਲਦੇ ਹੀ ਉਸਨੇ ਮੇਰੇ ਪਿਤਾ ਦਿਲਬਾਗ ਸਿੰਘ ਦੇ ਗੋਲੀ ਮਾਰ ਦਿੱਤੀ ਅਤੇ ਕੁਝ ਹਵਾਈ ਫਾਇਰ ਵੀ ਕੀਤੇ। ਉਨ੍ਹਾਂ ਦੱਸਿਆ ਕਿ ਗੰਭੀਰ ਜਖ਼ਮੀ ਹਾਲਤ ਵਿੱਚ ਉਨ੍ਹਾਂ ਆਪਣੇ ਪਿਤਾ ਨੂੰ ਬਟਾਲਾ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਜਿਥੋਂ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਪਰ ਉਹ ਦਮ ਤੌੜ ਗਏ। ਉਧਰ ਮੌਕੇ ਤੇ ਪੁਹੰਚੀ ਪੁਲਿਸ ਪਾਰਟੀ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਬਟਾਲਾ ਸਿਵਲ ਹਸਪਤਾਲ ਪੋਸਟ ਮਾਰਟਮ ਲਈ ਭੇਜ ਦਿੱਤਾ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ‘ਤੇ ਕੇਸ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |