Punjab
ਆਸ਼ਿਕ਼ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ,15 ਮਿੰਟ ਅੱਖਾਂ ਸਾਹਮਣੇ ਤੜਫਦਾ ਰਿਹਾ

16 ਨਵੰਬਰ 2203: ਦੀਵਾਲੀ ਵਾਲੀ ਰਾਤ ਜਿੱਥੇ ਲੋਕ ਦੀਵਾਲੀ ਦੀ ਖੁਸ਼ੀ ਵਿੱਚ ਦੀਪ ਮਾਲਾ ਜਗ੍ਹਾ ਕੇ ਹਨੇਰੇ ਨੂੰ ਰੋਸ਼ਨੀ ਵਿੱਚ ਬਦਲਦੇ ਹਨ ਉੱਥੇ ਹੀ ਲੁਧਿਆਣਾ ਦੇ ਟਿੱਬਾ ਰੋਡ ਤੇ ਇੱਕ ਪਤਨੀ ਵੱਲੋਂ ਆਪਣੇ ਪ੍ਰੇਮੀ ਨਾਲ ਮਿਲਕੇ ਪਤੀ ਦਾ ਬਿੱਜਲੀ ਦਾ ਕਰੰਟ ਲੱਗਾ ਕੇ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ , ਅਤੇ ਕਤਲ ਦੀ ਇਸ ਵਾਰਦਾਤ ਨੂੰ ਬੜੀ ਹੀ ਸਫਾਈ ਨਾਲ ਹਾਦਸੇ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਪਰ ਸਚਾਈ ਸੌ ਪਰਦੇ ਤੋਂ ਵੀ ਬਾਹਰ ਨਿਕਲ ਕੇ ਸਭ ਦੇ ਸਾਹਮਣੇ ਆ ਜਾਂਦੀ ਹੈ ।
ਥਾਣਾ ਟਿੱਬਾ ਦੀ ਪੁਲਿਸ ਵੱਲੋਂ ਕੀਤੀ ਗਈ ਬਰੀਕੀ ਨਾਲ ਜਾਂਚਪੜਤਾਲ ਤੋਂ ਬਾਅਦ ਜਦੋਂ ਕਤਲ ਦੀ ਵਾਰਦਾਤ ਦੀ ਸਚਾਈ ਸਾਹਮਣੇ ਆਉਣ ਤੇ ਪੁਲਿਸ ਵੱਲੋਂ ਦੋਨਾਂ ਅਰੋਪੀਆ ਨੂੰ ਕਾਬੂ ਕਰ ਲਿਆ ਜਿੰਨਾ ਵੱਲੋਂ ਅੱਪਣੇ ਜੁਰਮ ਨੂੰ ਕਬੂਲ ਕਰਦੇ ਹੋਏ ਕੀਤੇ ਗੁਨਾਹ ਤੇ ਪਛਤਾਵਾ ਵੀ ਜਾਹਰ ਕੀਤਾ ਗਿਆ|
ਇਹ ਜਾਣਕੇ ਹੈਰਾਨੀ ਹੁੰਦੀ ਹੈ ਕਿ ਜ਼ਿੰਦਗੀ ਦੇ ਸੱਚੇ ਰਿਸ਼ਤਿਆਂ ਉੱਪਰ ਬਨਾਉਟੀ ਰਿਸ਼ਤੇ ਕਿਸ ਕਦਰ ਹਾਵੀ ਹੁੰਦੇ ਹਨ ਜਦੋਂ ਅੱਪਣੇ ਪਤੀ ਨੂੰ ਪ੍ਰੇਮੀ ਨਾਲ ਮਿਲ ਕੇ ਕਤਲ ਕਰਨ ਵਾਲੀ ਔਰਤ ਦੇ ਮੂੰਹੋਂ ਅੱਪਣੇ ਪ੍ਰੇਮੀ ਨੂੰ ਬਚਾਉਣ ਵਾਸਤੇ ਵਰਤੇ ਗਏ ਅਲਫਾਜ਼ ਸੁਣਨ ਨੂੰ ਮਿਲੇ।