World
ਜਾਣੋ ਕਿਸ ਮੁਸਲਿਮ ਦੇਸ਼ ਨੇ ਲਗਾਈ ਦੁਨੀਆ ਦੀ ਸਭ ਤੋਂ ਵੱਡੀ ਵਿਸ਼ਨੂੰ ਭਗਵਾਨ ਦੀ ਮੂਰਤੀ

ਇਸ ਦੀ ਕਲਪਨਾ ਕੋਈ ਨਹੀਂ ਕਰ ਸਕਦਾ ਕੀ ਕੋਈ ਮੁਸਲਿਮ ਦੇਸ਼ ਆਪਣੇ ਸਥਾਨ ਤੇ ਵਿਸ਼ਨੂੰ ਭਗਵਾਨ ਦੀ ਸਭ ਤੋਂ ਵੱਡੀ ਮੂਰਤੀ ਵੀ ਲਗਾ ਸਕਦਾ ਹੈ। ਇਸ ਤੇ ਕੀ ਤੁਸੀ ਕਲਪਨਾ ਕਰ ਸਕਦੇ ਹੋ ਕਿ ਕੋਈ ਮੁਸਲਿਮ ਦੇਸ਼ ਅਜਿਹਾ ਕਰੇਗਾ। ਇੰਡੋਨੇਸ਼ੀਆ ਨੇ ਵੀ ਅਜਿਹਾ ਹੀ ਕੀਤਾ ਹੈ। ਇਹ ਮੂਰਤੀ 122 ਫੁੱਟ ਉੱਚੀ ਅਤੇ 64 ਫੁੱਟ ਚੌੜੀ ਹੈ। ਇਸ ਮੂਰਤੀ ਨੂੰ ਤਾਂਬੇ ਤੇ ਪਿੱਤਲ ਨਾਲ ਬਣਾਇਆ ਗਿਆ ਹੈ। ਇਸ ਨੂੰ ਬਣਾਉਣ ਵਿਚ ਲਗਭਗ 28 ਸਾਲ ਲੱਗ ਗਏ। ਇਹ ਮੂਰਤੀ 2018 ਵਿੱਚ ਪੂਰੀ ਹੋਈ ਸੀ। ਹਿੰਦੂ ਧਰਮ ਵਿਚ ਭਗਵਾਨ ਵਿਸ਼ਨੂੰ ਖੁਸ਼ਹਾਲੀ ਅਤੇ ਸ਼ਾਨ ਦਾ ਪ੍ਰਤੀਕ ਹਨ। ਸ਼ੰਕਰ ਤੇ ਬ੍ਰਹਮਾ ਦੀ ਤਿਕੋਣੀ ‘ਚ ਭਗਵਾਨ ਵਿਸ਼ਨੂੰ ਨੂੰ ਧਰਤੀ ਦਾ ਰੱਖਿਅਕ ਮੰਨਿਆ ਜਾਂਦਾ ਹੈ। ਪੂਰੇ ਭਾਰਤ ਵਿਚ ਭਗਵਾਨ ਵਿਸ਼ਨੂੰ ਦੀ ਪੂਜਾ ਵੱਖਰੇ ਨਾਵਾਂ ਨਾਲ ਕੀਤੀ ਜਾਂਦੀ ਹੈ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਵਿਸ਼ਵ ਵਿਚ ਭਗਵਾਨ ਵਿਸ਼ਨੂੰ ਦੀ ਸਭ ਤੋਂ ਉੱਚੀ ਮੂਰਤੀ ਭਾਰਤ ਵਿਚ ਨਹੀਂ ਹੈ। ਇਹ ਇਕ ਅਜਿਹੇ ਦੇਸ਼ ਵਿਚ ਹੈ ਜੋ ਮੁਸਲਮਾਨਾਂ ਦੀ ਆਬਾਦੀ ਦੇ ਮਾਮਲੇ ਵਿਚ ਦੁਨੀਆ ਵਿਚ ਪਹਿਲੇ ਨੰਬਰ ‘ਤੇ ਹੈ। ਇਹ ਵਿਸ਼ਨੂੰ ਦੀ ਮੂਰਤੀ ਇੰਡੋਨੇਸ਼ੀਆ ਵਿਚ ਹੈ ਜੋ ਲਗਭਗ 122 ਫੁੱਟ ਉੱਚੀ ਅਤੇ 64 ਫੁੱਟ ਚੌੜੀ ਹੈ। ਇਹ ਮੂਰਤੀ ਤਾਂਬੇ ਅਤੇ ਪਿੱਤਲ ਦੀ ਬਣੀ ਹੋਈ ਹੈ। ਇਸ ਨੂੰ ਬਣਾਉਣ ਵਿਚ ਲਗਭਗ 28 ਸਾਲ ਲੱਗ ਗਏ। ਇਹ ਮੂਰਤੀ ਸਾਲ 2018 ਵਿੱਚ ਸੰਪੂਰਨ ਹੋਈ ਸੀ ਅਤੇ ਦੁਨੀਆ ਭਰ ਦੇ ਲੋਕ ਇਸ ਨੂੰ ਦੇਖਣ ਅਤੇ ਦਰਸ਼ਨ ਕਰਨ ਲਈ ਆਉਂਦੇ ਹਨ। 1979 ‘ਚ ਇੰਡੋਨੇਸ਼ੀਆ ਦੇ ਮੂਰਤੀਕਾਰ ਬੱਪਾ ਨੁਮਨ ਨੂਰਟਾ ਨੇ ਹਿੰਦੂ ਪ੍ਰਤੀਕ ਦੀ ਵਿਸ਼ਾਲ ਮੂਰਤੀ ਬਣਾਉਣ ਦਾ ਸੁਪਨਾ ਦੇਖਿਆ ਸੀ। ਸੁਪਨਾ ਵੇਖਣਾ ਆਸਾਨ ਸੀ, ਪਰ ਅਜਿਹੀ ਮੂਰਤੀ ਬਣਾਉਣਾ ਜੋ ਵਿਸ਼ਵ ਪ੍ਰਸਿੱਧ ਹੈ, ਇੱਕ ਮੁਸ਼ਕਲ ਕੰਮ ਸੀ। ਕਿਹਾ ਜਾਂਦਾ ਹੈ ਕਿ ਇਸ ਮੂਰਤੀ ਨੂੰ ਬਣਾਉਣਾ ਸ਼ੁਰੂ ਕਰਨ ਲਈ 1980 ਵਿਆਂ ਵਿਚ ਇਕ ਕੰਪਨੀ ਬਣਾਈ ਗਈ ਸੀ। ਇਹ ਫੈਸਲਾ ਲਿਆ ਗਿਆ ਸੀ ਕਿ ਸਾਰਾ ਕੰਮ ਉਸਦੀ ਨਿਗਰਾਨੀ ਹੇਠ ਕੀਤਾ ਜਾਵੇਗਾ। ਇਸ ਮੂਰਤੀ ਦੀ ਬਣਤਰ ‘ਤੇ ਸਖਤ ਮਿਹਨਤ ਕੀਤੀ ਗਈ ਸੀ।
ਨਿਯੂਮਾਨ ਨੁਆਰਤਾ ਨੂੰ ਇਕ ਅਜਿਹੀ ਮਹਾਨ ਕਲਾ ਬਣਾਉਣੀ ਸੀ, ਜੋ ਅੱਜ ਤੱਕ ਦੁਨੀਆ ਵਿਚ ਕਿਸੇ ਨੇ ਨਹੀਂ ਬਣਾਈ ਹੋਵੇ। ਇਸ ਨੂੰ ਵੇਖਣ ਵਾਲਾ, ਬਸ ਵੇਖਦਾ ਹੀ ਰਹਿ ਜਾਵੇ। ਇਹੀ ਕਾਰਨ ਹੈ ਕਿ ਇਸ ਮੂਰਤੀ ਨੂੰ ਬਣਾਉਣ ਦੀ ਸ਼ੁਰੂਆਤ 1994 ਵਿੱਚ ਵਿਚ ਕੀਤੀ ਗਈ ਸੀ। ਇੰਡੋਨੇਸ਼ੀਆ ਦੀਆਂ ਕਈ ਸਰਕਾਰਾਂ ਨੇ ਇਸ ਬੁੱਤ ਦੇ ਨਿਰਮਾਣ ਵਿਚ ਸਹਾਇਤਾ ਕੀਤੀ।ਵੱਡੇ ਬਜਟ ਕਾਰਨ ਕਈ ਵਾਰ ਇਸ ਦਾ ਕੰਮ ਰੁਕਿਆ। ਇਸ ਦਾ ਨਿਰਮਾਣ ਕਾਰਜ 2007 ਤੋਂ 2013 ਤੱਕ ਲਗਭਗ 6 ਸਾਲਾਂ ਲਈ ਰੁਕਿਆ ਹੋਇਆ ਸੀ। ਪਰ ਫਿਰ ਉਸ ਤੋਂ ਬਾਅਦ ਇਹ ਕੰਮ ਸ਼ੁਰੂ ਹੋਇਆ ਅਤੇ ਇਸ ਨੂੰ ਪੰਜ ਹੋਰ ਸਾਲ ਲੱਗ ਗਏ। ਇਕ ਵਾਰ ਵਿਚਕਾਰ ਮੂਰਤੀ ਦੇ ਨੇੜੇ ਰਹਿਣ ਵਾਲੇ ਸਥਾਨਕ ਲੋਕਾਂ ਨੇ ਵੀ ਆਪਣੀ ਆਵਾਜ਼ ਬੁਲੰਦ ਕੀਤੀ। ਪਰ ਫਿਰ ਜਦੋਂ ਉਨ੍ਹਾਂ ਨੂੰ ਸਮਝਾਇਆ ਗਿਆ ਕਿ ਇਹ ਬੁੱਤ ਇੰਡੋਨੇਸ਼ੀਆ ਦਾ ਸਭ ਤੋਂ ਵੱਡਾ ਟੂਰਿਸਟ ਡੈਸਟੀਨੇਸ਼ਨ ਵੀ ਸਾਬਤ ਹੋ ਸਕਦਾ ਹੈ ਤਾਂ ਲੋਕ ਸਹਿਮਤ ਹੋ ਗਏ। ਗਰੁੜ ‘ਤੇ ਸਵਾਰ ਭਗਵਾਨ ਵਿਸ਼ਨੂੰ ਦੀ ਇਹ ਮੂਰਤੀ ਵਿਸ਼ਵ ਵਿਚ ਮੌਜੂਦ ਹਿੰਦੂ ਦੇਵਤਿਆਂ ਦੀਆਂ ਮੂਰਤੀਆਂ ਵਿਚੋਂ ਸਭ ਤੋਂ ਉੱਚੀ ਮੰਨੀ ਜਾਂਦੀ ਹੈ। ਇਸ ਤੋਂ ਬਾਅਦ ਮਲੇਸ਼ੀਆ ਵਿਚ ਬਣੇ ਭਗਵਾਨ ਮੁਰੂਗਨ ਦੀ ਉਚਾਈ ਮੰਨੀ ਜਾਂਦੀ ਹੈ। ਮੁਰੂਗਨ ਵੀ ਭਗਵਾਨ ਵਿਸ਼ਨੂੰ ਦਾ ਇਕ ਰੂਪ ਹੈ।ਭਗਵਾਨ ਵਿਸ਼ਨੂੰ ਦੀ ਪੂਜਾ ਦੱਖਣੀ ਭਾਰਤ ਖ਼ਾਸਕਰ ਤਾਮਿਲਨਾਡੂ ਵਿੱਚ ਮੁਰੂਗਨ ਦੇ ਨਾਮ ਉਤੇ ਕੀਤੀ ਜਾਂਦੀ ਹੈ । ਇੰਡੋਨੇਸ਼ੀਆ ਵਿਚ ਇਸ ਵਿਸ਼ਾਲ ਮੂਰਤੀ ਦਾ ਨਿਰਮਾਣ ਕਰਨ ਵਾਲੇ ਮੂਰਤੀਕਾਰ ਬੱਪਾ ਨੁਮਨ ਨੂਰਟਾ ਨੂੰ ਭਾਰਤ ਵਿਚ ਸਨਮਾਨਿਤ ਕੀਤਾ ਗਿਆ ਅਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਹੱਥੋਂ ਪਦਮ ਸ਼੍ਰੀ ਪੁਰਸਕਾਰ ਭੇਟ ਕੀਤਾ ਗਿਆ ਸੀ। ਜਦੋਂ ਇਹ ਮੰਦਰ ਤਿਆਰ ਹੋਇਆ ਤਾਂ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਸੱਭ ਤੋਂ ਪਹਿਲਾਂ ਦਰਸ਼ਨ ਕਰਨ ਲਈ ਪਹੁੰਚੇ ਸਨ। ਇਸ ਮੰਦਰ ਦੀ ਪ੍ਰਸਿੱਧੀ ਪੂਰੀ ਦੁਨੀਆ ਵਿੱਚ ਫੈਲੀ ਹੋਈ ਹੈ। ਪੂਰੀ ਦੁਨੀਆ ਤੋਂ ਹਿੰਦੂ ਸ਼ਰਧਾਲੂ ਇਥੇ ਪਹੁੰਚਦੇ ਰਹਿੰਦੇ ਹਨ।ਹਿੰਦੂ ਧਰਮ ਦੇ ਸ਼ਾਸਤਰਾਂ ਅਨੁਸਾਰ, ਵਿਸ਼ਨੂੰ ਉਨ੍ਹਾਂ ਤਿੰਨ ਮੁੱਖ ਦੇਵੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਬ੍ਰਹਿਮੰਡ ਦੀ ਸਿਰਜਣਾ ਕੀਤੀ। ਪੁਰਾਣਾਂ ਵਿਚ ਵਿਸ਼ਨੂੰ ਨੂੰ ਸੰਸਾਰ ਜਾਂ ਵਿਸ਼ਵ ਦਾ ਪਾਲਣਹਾਰ ਕਿਹਾ ਗਿਆ ਹੈ। ਤ੍ਰਿਮੂਰਤੀ ਦੇ ਦੂਸਰੇ ਦੋ ਦੇਵਤੇ ਬ੍ਰਹਮਾ ਅਤੇ ਸ਼ਿਵ ਹਨ। ਜਿਥੇ ਬ੍ਰਹਮਾ ਨੂੰ ਸੰਸਾਰ ਦਾ ਸਿਰਜਣਹਾਰ ਮੰਨਿਆ ਜਾਂਦਾ ਹੈ, ਉਥੇ ਸ਼ਿਵ ਨੂੰ ਸੰਹਾਰਕ ਮੰਨਿਆ ਜਾਂਦਾ ਹੈ।