Punjab
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਜ਼ਰੂਰ ਖ਼ਬਰ, ਪ੍ਰੀਖਿਆਵਾਂ ਦੀ ਮਿਤੀ ਵਿਚ ਬਦਲਾਅ
ਮੁਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਜ਼ਰੂਰ ਖ਼ਬਰ ਸਾਹਮਣੇ ਆਈ ਹੈ। ਦਰਅਸਲ ਬੋਰਡ ਨੇ 5ਵੀਂ, 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀਆਂ ਤਰੀਕਾਂ ਵਿਚ ਬਦਲਾਅ ਕੀਤਾ ਹੈ। ਨਵੀਆਂ ਤਰੀਕਾਂ ਅਨੁਸਾਰ 5ਵੀਂ ਸ੍ਰੇਣੀ ਦੀ ਪ੍ਰੀਖਿਆ ਹੁਣ 27 ਫਰਵਰੀ ਤੋਂ 6 ਮਾਰਚ ਤੱਕ, 8 ਵੀਂ ਸ੍ਰੇਣੀ ਦੀ ਪ੍ਰੀਖਿਆ 25 ਫਰਵਰੀ ਤੋਂ 21 ਮਾਰਚ ਤੱਕ, 10 ਵੀਂ ਸ੍ਰੇਣੀ ਦੀ ਪ੍ਰੀਖਿਆ ਹੁਣ 24 ਮਾਰਚ ਤੋਂ 20 ਅ੍ਰਪੈਲ ਤੱਕ, 12 ਵੀਂ ਸ੍ਰੇਣੀ ਦੀ ਪ੍ਰੀਖਿਆ ਹੁਣ 20 ਫਰਵਰੀ ਤੋਂ 20 ਅਪ੍ਰੈਲ ਤੱਕ ਹੋਵੇਗੀ।
ਇਸ ਸੰਬੰਧੀ ਸੁਪਰਡੈਂਟ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਸਿੱਖਿਆ ਬੋਰਡ ਨੇ ਸੀ.ਬੀ.ਐੱਸ.ਸੀ. ਵੱਲੋਂ 15 ਫਰਵਰੀ ਨੂੰ ਪ੍ਰੀਖਿਆ ਸ਼ੁਰੂ ਕਰਨ, ਜੀ-20 ਸਿਖਰ ਸੰਮੇਲਨ, ਹੋਲਾ-ਮੁਹੱਲਾ, ਬੋਰਡ ਦੇ ਪ੍ਰਬੰਧਕੀ/ਵਿੱਤੀ ਪੱਖ ਦੇ ਨਤੀਜਿਆਂ ਦੇ ਐਲਾਨ ਅਤੇ ਨਵੇਂ ਸੈਸ਼ਨ ਦੀਆਂ ਕਲਾਸਾਂ ਸ਼ੁਰੂ ਹੋਣ ਦੀ ਮਿਤੀ ਨੂੰ ਧਿਆਨ ਵਿਚ ਰੱਖਦਿਆਂ ਪ੍ਰੀਖਿਆਵਾਂ ਦੀ ਮਿਤੀ ਵਿਚ ਬਦਲਾਅ ਕੀਤਾ ਹੈ।