Punjab
ਐਨ.ਸੀ.ਸੀ. ਤਿੰਨ ਪੰਜਾਬ ਏਅਰ ਸੁਕਾਅਡਰਨ ਦਾ ਸਾਲਾਨਾ ਟਰੇਨਿੰਗ ਕੈਂਪ ਹੋਇਆ ਸਮਾਪਤ
ਪਟਿਆਲਾ:
ਐਨ.ਸੀ.ਸੀ. ਤਿੰਨ ਪੰਜਾਬ ਏਅਰ ਸਕੂਐਡਰਨ ਵੱਲੋਂ ਐਵੀਏਸ਼ਨ ਕਲੱਬ ਵਿਖੇ ਕਮਾਂਡਿੰਗ ਅਫ਼ਸਰ ਗਰੁੱਪ ਕੈਪਟਨ ਰਾਜੇਸ਼ ਸ਼ਰਮਾ ਦੀ ਦੇਖ ਰੇਖ ‘ਚ ਲਗਾਇਆ ਅੱਠ ਦਿਨਾਂ ਸਾਲਾਨਾ ਟਰੇਨਿੰਗ ਕੈਂਪ ਸਫਲਤਾਪੂਰਵਕ ਸਮਾਪਤ ਹੋ ਗਿਆ।
ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਗਰੁੱਪ ਕੈਪਟਨ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਕੈਂਪ ‘ਚ ਜ਼ਿਲ੍ਹੇ ਦੇ 9 ਕਾਲਜਾਂ ਦੇ 150 ਕੈਡਿਟਾਂ ਨੇ ਟ੍ਰੇਨਿੰਗ ਪ੍ਰਾਪਤ ਕੀਤੀ ਹੈ। ਇਸ ਦੌਰਾਨ ਕੈਡਿਟਾਂ ਨੇ ਡਰਿੱਲ ਅਤੇ ਆਰਮਜ਼ ਡਰਿੱਲ ‘ਚ ਭਾਗ ਲਿਆ, ਮਾਇਕਰੋਲਾਈਟ ਵਿਚ ਫਲਾਇੰਗ ਕੀਤੀ ਅਤੇ ਪੀ.ਆਈ ਸਟਾਫ਼ ਇੰਸਟਰਕਟਰਾਂ ਵੱਲੋਂ ਕੈਡਿਟਾਂ ਨੂੰ ਏਅਰ ਕਰਾਫਟ ਦੇ ਅਲੱਗ ਅਲੱਗ ਹਿੱਸਿਆ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਗਈ ਜਿਸ ‘ਚ ਬੈਠਣ ਦੀ ਵਿਧੀ, ਹਵਾਈ ਇੰਜਣ ਤੇ ਏਅਰ ਕਾਰਫਟ ਸਬੰਧੀ ਬਾਰੀਕੀ ਨਾਲ ਦੱਸਿਆ ਗਿਆ।
ਗਰੁੱਪ ਕੈਪਟਨ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਟ੍ਰੇਨਿੰਗ ਕੈਂਪ ਦੌਰਾਨ ਕੈਡਿਟਾਂ ਨੇ ਫਾਇਰਿੰਗ ਰੇਂਜ ਧਬਲਾਨ ਵਿਖੇ ਆਯੋਜਿਤ ਫਾਇਰਿੰਗ ਮੁਕਾਬਲੇ ਵਿੱਚ ਵੀ ਭਾਗ ਲਿਆ ਅਤੇ ਆਰਮੀ ਦੇ ਉਪਕਰਨਾਂ ਦੀ ਪ੍ਰਦਰਸ਼ਨੀ ਵਿਚ ਆਰਮੀ ਉਪਕਰਨਾਂ ਨੂੰ ਦੇਖਿਆ ਅਤੇ ਉਸ ਬਾਰੇ ਮੁੱਢਲੀ ਜਾਣਕਾਰੀ ਪ੍ਰਾਪਤ ਕੀਤੀ ਤੇ ਕੈਂਪ ਕਲਚਰ ਪ੍ਰੋਗਰਾਮ ਵਿਚ ਹਿੱਸਾ ਲਿਆ।
ਉਨ੍ਹਾਂ ਦੱਸਿਆ ਕਿ ਕੈਡਿਟਾਂ ਨੇ ਕੈਂਪ ‘ਚ ਇਕ ਚੰਗੇ ਨਾਗਰਿਕ ਬਣਨ ਦੀ ਪ੍ਰੇਰਨਾ ਲਈ ਅਤੇ ਆਪਸ ‘ਚ ਮਿਲ ਜੁੱਲ ਕੇ ਰਹਿਣ ਇਕ ਦੂਜੇ ਦੀ ਮਦਦ ਕਰਨ ਅਤੇ ਆਤਮਨਿਰਭਰ ਹੋਣ ਸਮੇਤ ਅਨੁਸ਼ਾਸਨ ‘ਚ ਰਹਿ ਕੇ ਦੇਸ਼ ਸੇਵਾ ਕਰਨ ਦੀ ਭਾਵਨਾ ਜਿਹੇ ਗੁਣ ਸਿਖੇ ਜੋ ਕੈਡਿਟਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਤੇ ਸਫਲਤਾਵਾਂ ‘ਚ ਸਹਾਈ ਸਿੱਧ ਹੋਣਗੇ।