Sports
ਨੀਰਜ ਚੋਪੜਾ ਨੇ ਡਾਇਮੰਡ ਲੀਗ ‘ਚ ਜਿੱਤਿਆ ਚਾਂਦੀ ਦਾ ਤਗਮਾ

17ਸਤੰਬਰ 2023: ਵਿਸ਼ਵ ਚੈਂਪੀਅਨ ਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੂੰ ਡਾਇਮੰਡ ਲੀਗ ਫਾਈਨਲ 2023 ਵਿੱਚ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਉਹ ਪਿਛਲੇ ਸਾਲ ਜਿੱਤੇ ਆਪਣੇ ਖਿਤਾਬ ਦਾ ਬਚਾਅ ਕਰਨ ‘ਚ ਨਾਕਾਮ ਰਹੇ।
ਐਤਵਾਰ-ਸੋਮਵਾਰ ਦੀ ਰਾਤ ਨੂੰ ਮੌਜੂਦਾ ਸੈਸ਼ਨ ਦੇ ਫਾਈਨਲ ਮੁਕਾਬਲੇ ਵਿੱਚ ਨੀਰਜ ਨੇ 83.80 ਮੀਟਰ ਦੀ ਦੂਰੀ ਤੈਅ ਕਰਕੇ ਦੂਜਾ ਸਥਾਨ ਹਾਸਲ ਕੀਤਾ, ਜਦੋਂ ਕਿ ਚੈੱਕ ਗਣਰਾਜ ਦੇ ਜੈਕਬ ਵਡਲੇਚ ਨੇ 84.24 ਮੀਟਰ ਦੇ ਸਕੋਰ ਨਾਲ ਸੋਨ ਤਮਗਾ ਜਿੱਤਿਆ। ਫਿਨਲੈਂਡ ਦਾ ਥਰੋਅਰ ਓਲੀਵਰ ਹੈਲੈਂਡਰ (83.74 ਮੀਟਰ) ਤੀਜੇ ਸਥਾਨ ‘ਤੇ ਰਿਹਾ।
25 ਸਾਲਾ ਨੀਰਜ ਨੇ ਸਵਿਟਜ਼ਰਲੈਂਡ ਦੇ ਜ਼ਿਊਰਿਖ ‘ਚ ਇਸ ਲੀਗ ਦੇ 11ਵੇਂ ਮੁਕਾਬਲੇ ‘ਚ 85.71 ਮੀਟਰ ਦੇ ਸਰਵੋਤਮ ਸਕੋਰ ਨਾਲ ਦੂਜੇ ਸਥਾਨ ‘ਤੇ ਰਹਿ ਕੇ ਫਾਈਨਲ ਲਈ ਕੁਆਲੀਫਾਈ ਕੀਤਾ ਸੀ। ਉਸ ਨੇ ਲੀਗ ਦੇ ਪਿਛਲੇ ਸੀਜ਼ਨ ਵਿੱਚ ਸੋਨ ਤਮਗਾ ਜਿੱਤਿਆ ਸੀ।