Punjab
ਨਾ ਹੀ ਸਰੂਪ ਗਾਇਬ ਹੋਏ ਨੇ,ਨਾ ਹੀ ਬੇਅਦਬੀ -ਲੌਂਗੋਵਾਲ
ਅੰਮ੍ਰਿਤਸਰ ਵਿੱਚ SGPC ਦੇ ਪ੍ਰਧਾਨ ਗੋਬਿਂਦ ਸਿੰਘ ਲੌਂਗੋਵਾਲ ਨੇ ਕੀਤੀ ਪ੍ਰੈੱਸ-ਕਾਨਫਰੰਸ
ਅੰਮ੍ਰਿਤਸਰ ਵਿੱਚ SGPC ਦੇ ਪ੍ਰਧਾਨ ਗੋਬਿਂਦ ਸਿੰਘ ਲੌਂਗੋਵਾਲ ਨੇ ਕੀਤੀ ਪ੍ਰੈੱਸ-ਕਾਨਫਰੰਸ
ਮੀਡੀਆ ਵਿੱਚ ਲੌਂਗੋਵਾਲ ਨੇ ਦਿੱਤੀ ਆਪਣੀ ਸਫ਼ਾਈ
ਕਿਹਾ ਨਾ ਹੀ ਸਰੂਪ ਗਾਇਬ ਹੋਏ ਨੇ,ਨਾ ਹੀ ਬੇਅਦਬੀ
ਅੰਮ੍ਰਿਤਸਰ,5 ਸਤੰਬਰ :(ਗੁਰਪ੍ਰੀਤ ਰਾਜਪੂਤ),ਸ਼੍ਰੀ ਗੁਰੂ ਗਰੇਥ ਸਾਹਿਬ ਦੇ ਗਾਇਬ ਹੋਏ ਪਾਵਨ ਸਰੂਪਾਂ ਬਾਰੇ ਸ਼੍ਰੋਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਲੌਂਗੋਵਾਲ ਨੇ ਵੱਡਾ ਬਿਆਨ ਦੇ ਦਿੱਤਾ ਹੈ। ਇਹਨਾਂ ਦਿਨਾਂ ਵਿੱਚ ਸਿੱਖ ਸੰਗਤਾਂ ਦੇ ਦਿਲੋਂ-ਦਿਮਾਗ ‘ਚ 400 ਤੋਂ ਵੱਧ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਲਾਪਤਾ ਹੋਣ ਦਾ ਮਾਮਲਾ ਕਾਫੀ ਚਰਚਾ ਚੱਲ ਰਹੀ ਹੈ।ਜਿਸ ਕਰਕੇ ਕਈ ਸਿੱਖ ਜੱਥੇਬੰਦੀਆਂ ਨੇ ਕਾਫੀ ਵਿਰੋਧ ਵੀ ਕੀਤਾ ਤੇ ਇਸ ਮਾਮਲੇ ਤੇ ਲੰਬੇ ਸਮੇਂ ਤੋਂ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਚੁੱਪ ਸਨ। ਪਰ ਅੱਜ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਉਹਨਾਂ ਨੇ ਸਪਸ਼ਟ ਕੀਤਾ ਕਿ 400 ਤੋਂ ਵੱਧ ਸਰੂਪਾਂ ਦੀ ਕੋਈ ਬੇਅਦਬੀ ਨਹੀਂ ਹੋਈ, ਨਾ ਹੀ ਸਰੂਪ ਲਾਪਤਾ ਹੋਏ ਪ੍ਰਧਾਨ ਨੇ ਅੱਗੇ ਬੋਲਦੇ ਹੋਏ ਕਿਹਾ ਸਰੂਪ ਸੰਗਤ ਨੂੰ ਦਿੱਤੇ ਗਏ ਹਨ ਤੇ ਸੰਬਧਤ ਅਧਿਕਾਰੀਆਂ ਵੱਲੋਂ ਸਰੂਪਾਂ ਦੇ ਦੇਣ ਤੋਂ ਬਾਅਦ ਭੇਂਟਾ ਜਮਾਂ ਨਹੀਂ ਕਰਾਈ ਗਈ ਤੇ ਨਾ ਹੀ ਕੋਈ ਰਸੀਦ ਕੱਟੀ ਗਈ । ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਭੇਂਟਾ,ਸਬੰਧਿਤ ਅਧਿਕਾਰੀ ਹੀ ਖਾ ਗਏ। ਜਿਸ ਸੰਬਧੀ ਇਹਨਾਂ ਮੁਲਾਜ਼ਮਾਂ ਤੇ ਅਧਿਕਾਰੀਆਂ ਖਿਲਾਫ਼ ਹੁਣ ਬਣਦੀ ਕਾਰਵਾਈ ਕੀਤੀ ਜਾਵੇਗੀ।
ਲੌਂਗੋਵਾਲ ਨੇ ਇਹ ਬਹੁਤ ਵੱਡਾ ਬਿਆਨ ਦੇ ਦਿੱਤਾ ਹੈ,ਜਿਸ ਦੇ ਬਾਅਦ ਸਿੱਖ ਜੱਥੇਬੰਦੀਆਂ ਦਾ ਅਜੇ ਤੱਕ ਕੋਈ ਸਵਾਲ-ਜਵਾਬ ਨਹੀਂ ਆਇਆ। ਪਰ ਲੌਂਗੋਵਾਲ ਨੇ ਪ੍ਰੈਸ ਕਾਨਫਰੰਸ ਰਾਹੀਂ ਆਪਣੀ ਗੱਲ ਰੱਖ ਦਿੱਤੀ ਹੈ।
Continue Reading