Connect with us

Punjab

ਨਵੇਂ ਵਾਹਨ ਖਰੀਦਣ ਵਾਲੇ ਹੋ ਜਾਓ ਸਾਵਧਾਨ, ਵੱਧ ਗਏ ਟੈਕਸ ਰੇਟ

Published

on

ਨਵੀਂ ਗੱਡੀ ਖਰੀਦਣ ਜਾਂ ਦੋ ਵਹੀਆ ਵਾਹਨ ਖਰੀਦਣ ਵਾਲੇ ਲੋਕਾਂ ਲਈ ਵੱਡੀ ਖਬਰ ਆਈ ਹੈ। ਸੂਬੇ ਦੇ ਟਰਾਂਸਪੋਰਟ ਵਿਭਾਗ ਨੇ ਨਵੇਂ ਵਾਹਨ ਖਰੀਦਣ ਵਾਲੇ ਲੋਕਾਂ ‘ਤੇ ਟੈਕਸ ਵਧਾ ਦਿੱਤਾ ਹੈ। ਨਵੀਂ ਟੈਕਸ ਸਲੈਬ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਜਾਵੇਗੀ। ਹੁਣ ਨਵੇਂ 2 ਪਹੀਆ ਵਾਹਨ ਜਿਸ ਦੀ ਕੀਮਤ ਇੱਕ ਲੱਖ ਰੁਪਏ ਤੋਂ ਘੱਟ ਹੈ, ਦੀ ਆਰ.ਸੀ. ਉਸਾਰੀ ਲਈ 7.5 ਫੀਸਦੀ ਦੀ ਦਰ ਨਾਲ ਮੋਟਰ ਵਹੀਕਲ ਟੈਕਸ ਵਸੂਲਿਆ ਜਾਵੇਗਾ।

ਇਸ ਤੋਂ ਬਾਅਦ 1 ਤੋਂ 2 ਲੱਖ ਰੁਪਏ ਦੇ ਦੋ ਪਹੀਆ ਵਾਹਨਾਂ ਤੋਂ 10 ਫੀਸਦੀ ਮੋਟਰ ਵਹੀਕਲ ਟੈਕਸ ਵਸੂਲਿਆ ਜਾਵੇਗਾ ਅਤੇ 2 ਲੱਖ ਰੁਪਏ ਤੋਂ ਵੱਧ ਕੀਮਤ ਵਾਲੇ ਦੋ ਪਹੀਆ ਵਾਹਨਾਂ ਤੋਂ 11 ਫੀਸਦੀ ਮੋਟਰ ਵਹੀਕਲ ਟੈਕਸ ਵਸੂਲਿਆ ਜਾਵੇਗਾ। ਇਸੇ ਤਰ੍ਹਾਂ ਪ੍ਰਾਈਵੇਟ ਚਾਰ ਪਹੀਆ ਵਾਹਨਾਂ ‘ਤੇ ਵੀ ਮੋਟਰ ਵਹੀਕਲ ਟੈਕਸ ਵਧਾ ਦਿੱਤਾ ਗਿਆ ਹੈ। 15 ਲੱਖ ਰੁਪਏ ਤੱਕ ਦੀ ਕੀਮਤ ਵਾਲੇ ਚਾਰ ਪਹੀਆ ਵਾਹਨਾਂ ‘ਤੇ 9.5 ਫੀਸਦੀ ਦੀ ਦਰ ਨਾਲ ਮੋਟਰ ਵਾਹਨ ਟੈਕਸ ਲਗਾਇਆ ਜਾਵੇਗਾ। 15 ਤੋਂ 25 ਲੱਖ ਰੁਪਏ ਦੀ ਕੀਮਤ ਵਾਲੇ ਚਾਰ ਪਹੀਆ ਵਾਹਨਾਂ ‘ਤੇ 12 ਫੀਸਦੀ ਅਤੇ 25 ਲੱਖ ਰੁਪਏ ਤੋਂ ਵੱਧ ਕੀਮਤ ਵਾਲੇ ਚਾਰ ਪਹੀਆ ਵਾਹਨਾਂ ‘ਤੇ 13 ਫੀਸਦੀ ਦੀ ਦਰ ਨਾਲ ਮੋਟਰ ਵਾਹਨ ਟੈਕਸ ਵਸੂਲਿਆ ਜਾਵੇਗਾ। ਇਸ ਦੇ ਨਾਲ ਹੀ ਜੋ ਇਕ ਫੀਸਦੀ ਸੈੱਸ ਪਹਿਲਾਂ ਤੋਂ ਲਗਾਇਆ ਜਾ ਰਿਹਾ ਹੈ, ਉਸ ਦਾ ਵੀ ਭੁਗਤਾਨ ਕਰਨਾ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਮੋਟਰ ਵਹੀਕਲ ਟੈਕਸ ਦਾ ਭੁਗਤਾਨ ਕਰਨ ਤੋਂ ਬਾਅਦ ਹੀ ਕੋਈ ਪ੍ਰਾਈਵੇਟ ਵਾਹਨ ਟਰਾਂਸਪੋਰਟ ਵਿਭਾਗ ਕੋਲ ਰਜਿਸਟਰਡ ਹੋ ਸਕਦਾ ਹੈ।

1 ਲੱਖ ਰੁ. ਤੋਂ ਘੱਟ ਕੀਮਤ ਵਾਲੇ ਦੋ ਪਹੀਆ ਵਾਹਨ ਦੀ RC ‘ਤੇ 7.5 ਫ਼ੀਸਦ ਟੈਕਸ

1-2 ਲੱਖ ਰੁ. ਦੀ ਕੀਮਤ ਵਾਲੇ ਦੋ ਪਹੀਆ ਵਾਹਨਾਂ ਤੇ 10 ਫ਼ੀਸਦ ਟੈਕਸ

2 ਲੱਖ ਰੁ. ਤੋਂ ਵੱਧ ਕੀਮਤ ਵਾਲੇ ਦੋ ਪਹੀਆ ਵਾਹਨਾਂ ‘ਤੇ 11 ਫ਼ੀਸਦ ਟੈਕਸ

15 ਲੱਖ ਰੁ ਤੱਕ ਦੀ ਕੀਮਤ ਵਾਲੇ ਚਾਪ ਪਹੀਆ ਵਾਹਨਾਂ ‘ਤੇ 9.5 ਫ਼ੀਸਦ ਟੈਕਸ