India
ਪੀਜੀਆਈ ਵਿੱਚ 3 ਹੋਰ ਕੋਰੋਨਾ ਦੇ ਆਏ ਮਰੀਜ, ਜਾਂਚ ਜਾਰੀ
ਕੋਰੋਨਾ ਦਾ ਕਹਿਰ ਚੀਨ ਤੋਂ ਫੈਲਿਆ ਸੀ ਹੁਣ ਓਥੇ ਦੀ ਸਥਿਤੀ ਕੰਟਰੋਲ ਵਿੱਚ ਹੈ ਪਰ ਭਾਰਤ ਦੇ ਨਾਲ ਹੋਰ ਵਿਦੇਸ਼ਾ ਚ ਹੁਣ ਵੀ ਇਸਦੇ ਨਾਲ ਲੜਾਈ ਜੋਰਾ ਸ਼ੋਰਾਂ ਨਾਲ ਚੱਲ ਰਹੀ ਹੈ। ਇਸਦੀ ਦਹਿਸ਼ਤ ਕਰਕੇ ਪੰਜਾਬ ਵੀ 15 ਅਪ੍ਰੈਲ ਤੱਕ ਬੰਦ ਕੀਤਾ ਜਾ ਚੁੱਕਿਆ ਹੈ ਤੇ ਮਰੀਜਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਪੀਜੀਆਈ ਦੇ ਵਿਚ ਚੰਡੀਗੜ੍ਹ ਦੀ ਰਹਿਣ ਵਾਲੀ 25 ਸਾਲ ਦੀ ਕੁੜੀ ਨੂੰ ਸੀਡੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ, ਇਸਦਾ ਨਮੂਨਾ ਜਾਂਚ ਲਈ ਲਿੱਤਾ ਗਿਆ ਹੈ ਤੇ ਇੱਕ 29 ਸਾਲ ਦੀ ਔਰਤ ਦੇ ਨਮੂਨੇ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਉੱਥੇ ਹੀ ਪੰਜਾਬ ਦਾ ਇੱਕ 31 ਸਾਲ ਦਾ ਮੋਹਾਲੀ ਨਿਵਾਸੀ ਜਿਸਦੀ ਜਾਂਚ ਹੋ ਚੁੱਕੀ ਹੈ ਤੇ ਇਸਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ