Punjab
ਪੀ.ਐਮ ਮੋਦੀ ਨੇ ਜਾਰੀ ਕੀਤੇ 1,2,5,10 ਅਤੇ 20 ਰੁਪਏ ਦੇ ਨਵੇਂ ਸਿੱਕੇ

ਪੀ.ਐਮ ਮੋਦੀ ਨੇ ਸਿੱਕਿਆਂ ਦੀ ਨਵੀਂ ਲੜੀ ਪੇਸ਼ ਕੀਤੀ ਹੈ। ਇਹ ਖਾਸ ਤੌਰ ‘ਤੇ ਨੇਤਰਹੀਣਾਂ ਲਈ ਤਿਆਰ ਕੀਤਾ ਗਿਆ ਹੈ। ਨਵੀਂ ਲੜੀ ‘ਬਲਾਈਂਡ ਫ੍ਰੈਂਡਲੀ’ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਵਿੱਚ 1 ਰੁਪਏ, 2 ਰੁਪਏ, 5 ਰੁਪਏ, 10 ਰੁਪਏ ਅਤੇ 20 ਰੁਪਏ ਦੇ ਸਿੱਕੇ ਕੱਢੇ ਗਏ ਹਨ। ਇਨ੍ਹਾਂ ਸਿੱਕਿਆਂ ਉੱਤੇ ਅੰਮ੍ਰਿਤ ਉਤਸਵ ਦਾ ਡਿਜ਼ਾਈਨ ਉੱਕਰਿਆ ਹੋਇਆ ਹੈ। ਇਨ੍ਹਾਂ ਸਿੱਕਿਆਂ ਦੀ ਵਰਤੋਂ ਆਮ ਸਰਕੂਲੇਸ਼ਨ ਲਈ ਕੀਤੀ ਜਾਵੇਗੀ। PM ਮੋਦੀ ਨੇ ਵਿੱਤ ਮੰਤਰਾਲੇ ਦੇ ‘ਆਈਕਨਿਕ ਵੀਕ ਸੈਲੀਬ੍ਰੇਸ਼ਨ’ ਨੂੰ ਸੰਬੋਧਨ ਕਰਦਿਆਂ ਕਿਹਾ, “ਸਿੱਕਿਆਂ ਦੀ ਇਹ ਨਵੀਂ ਲੜੀ ਲੋਕਾਂ ਨੂੰ ‘ਅੰਮ੍ਰਿਤ ਕਾਲ’ ਦੇ ਟੀਚੇ ਦੀ ਯਾਦ ਦਿਵਾਏਗੀ ਅਤੇ ਲੋਕਾਂ ਨੂੰ ਦੇਸ਼ ਦੇ ਵਿਕਾਸ ਲਈ ਕੰਮ ਕਰਨ ਲਈ ਪ੍ਰੇਰਿਤ ਕਰੇਗੀ।”