Corona Virus
ਪੰਜਾਬ ‘ਚ ਕੋਰੋਨਾ ਦਾ ਨਵਾਂ ਰੂਪ ਆਉਣ ਨਾਲ 1500 ਤੋਂ ਜ਼ਿਆਦਾ ਮਾਮਲੇ ਆਏ ਸਾਹਮਣੇ, ਫਿਰ ਹੋ ਰਹਿਆਂ ਲਗਾਤਾਰ ਮੌਤਾਂ
ਪੰਜਾਬ ‘ਚ ਕੋਰੋਨਾ ਦਾ ਤਾਂ ਆਤੰਕ ਦੇਖਣ ਨੂੰ ਮਿਲ ਹੀ ਰਿਹਾ ਸੀ ਨਾਲ ਹੀ ਹੁਣ ਕੋਰੋਨਾ ਵਰਗੀ ਨਵੀਂ ਬਿਮਾਰੀ ਨੇ ਪੰਜਾਬ ‘ਚ ਦਸਤਕ ਦੇ ਦਿੱਤੀ ਹੈ। ਪੰਜਾਬ ‘ਚ ਕੋਰੋਨਾ ਦੇ ਨਵੇਂ ਰੂਪ ਦਾ ਨਾਮ ‘ਐੱਨ440’ ਹੈ। ਜਿਸ ਦੇ ਹੁਣ ਤੱਕ ਦੋ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਹੁਸਨ ਲਾਲ ਨੇ ਇਸ ਦੀ ਪੁਸ਼ਟੀ ਕੀਤੀ ਹੈ। ਅਜੇ ਦਿੱਲੀ ਸਥਿਤ ਇੰਸਟੀਚਿਊਟ ਫਾਰ ਜੀਨੋਮਿਕਸ ਐਂਡ ਇੰਟੀਗ੍ਰੇਟਿਵ ਬਾਇਓਲਾਜੀ ਤੋਂ ਇਸ ਦੀ ਅਧਿਕਾਰਤ ਰਿਪੋਰਟ ਪ੍ਰਾਪਤ ਨਹੀਂ ਹੋਈ। ਦੋਵੇਂ ਮਾਮਲੇ ਪਟਿਆਲਾ ਲੈਬ ਤੋਂ ਭੇਜੇ ਗਏ ਨਮੂਨਿਆਂ ‘ਚ ਸਾਹਮਣੇ ਆਏ ਹਨ। ਸਿਹਤ ਵਿਭਾਗ ਨੇ ਪਟਿਆਲਾ ਤੋਂ ਭੇਜੇ ਗਏ ਸਾਰੇ ਸੈਂਪਲਾ ਵਾਲੇ ਮਰੀਜ਼ਾ ਤੇ ਉਨ੍ਹਾਂ ਦੇ ਸੰਪਰਕ ਟਰੇਸ ਕਰ ਲਏ ਹਨ। ਪੰਜਾਬ ਵਿੱਚ ਲਗਾਤਾਰ ਕੋਰੋਨਾ ਦੇ 1500 ਤੋਂ ਵੀ ਜ਼ਿਆਦਾ ਕੇਸ ਦੇਖਣ ਨੂੰ ਮਿਲ ਰਹੇ ਹਨ। ਜਿਸ ਦੌਰਾਨ ਮੌਤਾਂ ਵੀ ਹੋ ਰਹੀਆਂ ਹਨ। ਜਲੰਧਰ ‘ਚ ਇਸ ਦਾ ਕਹਿਰ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਕਿਉਂ ਕਿ ਕੋਰੋਨਾ ਕਰਕੇ ਹੁਣ ਤਕ ਉਥੇਂ ਸਤ ਮੌਤਾ ਹੋ ਗਈਆ ਹਨ। ਜੰਲਧਰ ਦੇ ਡਿਐੱਸਪੀ ਵੀ ਕੋਰੋਨਾ ਤੋਂ ਪੀੜੀਤ ਸੀ ਜਿਸ ਕਰਕੇ ਉਸ ਦੀ ਮੌਤ ਹੋ ਗਈ।
ਕੋਰੋਨਾ ਕਹਿਰ ਉਥੇਂ ਜ਼ਿਆਦਾ ਹੈ ਜੋ ਕਿ ਵੱਡੇ ਸ਼ਹਿਰ ਹਨ ਜਾਂ ਜਿੱਥੇਂ ਵੱਧ ਗਿਣਤੀ ‘ਚ ਲੋਕ ਇੱਕਠੇ ਹੁੰਦੇ ਹਨ। ਪੰਜਾਬ ‘ਚ ਕੋਵਿਡ ਦੇ ਮਾਮਲੇ ਵੱਧ ਕੇ 11348 ਹੋ ਗਏ ਹਨ। ਸਭ ਤੋਂ ਜ਼ਿਆਦਾ ਜਿੱਥੇ ਦੇਖਣ ਨੂੰ ਮਿਲ ਰਹੇ ਹਨ ਉਹ ਜਲੰਧਰ ਜ਼ਿਲ੍ਹਾਂ ਹੈ। ਵੱਡੇ ਜ਼ਿਲ੍ਹੇ ਜਿਵੇਂ ਕਿ ਜਲੰਧਰ, ਮੋਹਾਲੀ, ਲੁਧਿਆਣਾ, ਪਟਿਆਲਾ, ਹੁਸ਼ਿਆਰਪੁਰ, ਕਪੂਰਥਲਾ, ਅੰਮ੍ਰਿਤਸਰ ਇਨ੍ਹਾਂ ਥਾਵਾਂ ਤੋਂ ਲੋਕ ਜ਼ਿਆਦਾ ਇਨਫੈਕਟਿਡ ਪਾਏ ਗਏ ਹਨ। ਕੋਰੋਨਾ ਕਰਕੇ ਮੌਤਾਂ ਦਾ ਦਰ ਵੱਧਦਾ ਜਾ ਰਿਹਾ ਹੈ। ਜਿਵੇਂ ਕਿ ਜਲੰਧਰ ਵਿੱਚ 7, ਪਟਿਆਲਾ ‘ਚ 4, ਸੰਗਰੂਰ ਵਿੱਚ 3, ਹੁਸ਼ਿਆਰਪੁਰ ਵਿੱਚ 2, ਤਰਨਤਾਰਨ ਵਿੱਚ 2 ਤੇ ਮੋਹਾਲੀ ਤੇ ਕਪੂਰਥਲਾ ਵਿੱਚ 1-1 ਮੌਤਾਂ ਹੋ ਗਈਆਂ ਹਨ। ਰਾਜੇਸ਼ ਭਾਸਕਰ ਜੋ ਕਿ ਕੋਵਿਡ-19 ਦੇ ਸੂਬੇ ਦੇ ਨੋਡਲ ਅਧਿਕਾਰੀ ਹਨ ਉਨ੍ਹਾਂ ਨੇ ਕਿਹਾ ਕਿ ਐੱਨ440 ਨੂੰ ਲੈ ਕੇ ਸਿਹਤ ਵਿਭਾਗ ਨੇ ਕੋਈ ਵੀ ਐਡਵਾਇਜ਼ਰੀ ਜਾਰੀ ਨਹੀਂ ਕੀਤੀ ਹੈ। ਇਸ ਦਾ ਜਾਂਚ ਕਰਦਿਆਂ ਕੋਰੋਨਾ ਵਾਇਰਸ ‘ਚ ਮੋਟੇਸ਼ਨ ਸਾਹਮਣੇ ਆਈ ਹੈ। ਇਸ ਤੋਂ ਬਾਅਦ ਹੁਣ ਐਨੱ440 ਵੈਂਰੀਐਂਟ ਸਾਹਮਣੇ ਆਇਆ ਹੈ। ਇਸ ਨਾਲ ‘ਈ484’ ਵੀ ਮਿਲਿਆ ਹੈ। ਇਹ ਨਵਾਂ ਵਾਇਰਸ ਕਿਨ੍ਹਾਂ ਖਤਰਨਾਕ ਹੈ ਇਸ ਦਾ ਅਜੇ ਤਕ ਪਤਾ ਨਹੀਂ ਲਗ ਪਾਇਆ ਹੈ।