World
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦੇਣਗੇ ਅਸਤੀਫਾ,ਨਹੀਂ ਲੜਨਗੇ ਚੋਣ

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਵੀਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਉਹ 7 ਫਰਵਰੀ ਤੱਕ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣਗੇ ਅਤੇ ਇਸ ਤੋਂ ਬਾਅਦ ਅਸਤੀਫਾ ਦੇਣਗੇ। ਨਿਊਜ਼ੀਲੈਂਡ ਦੇ ਜਨਤਕ ਪ੍ਰਸਾਰਕ RNZ ਨੇ ਟਵੀਟ ਕੀਤਾ, “ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦਾ ਕਹਿਣਾ ਹੈ ਕਿ ਉਹ ਇਸ ਸਾਲ ਦੁਬਾਰਾ ਚੋਣ ਨਹੀਂ ਲੜਨਗੇ ਅਤੇ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦਾ ਆਖਰੀ ਦਿਨ 7 ਫਰਵਰੀ ਹੈ।” 2023 ਦੀਆਂ ਆਮ ਚੋਣਾਂ 14 ਅਕਤੂਬਰ ਨੂੰ ਹੋਣੀਆਂ ਹਨ।