Sports
ਨਿਊਜ਼ੀਲੈਂਡ ਟੀਮ ਦਾ WTC Final ਲਈ ਕੀਤਾ ਗਿਆ ਐਲਾਨ

ਭਾਰਤ ਖ਼ਿਲਾਫ਼ 18 ਜੂਨ ਤੋਂ ਸ਼ੁਰੂ ਹੋਣ ਵਾਲੇ ਆਈ. ਸੀ. ਸੀ.ਦੇ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫ਼ਾਈਨਲ ਲਈ ਨਿਊਜ਼ੀਲੈਂਡ ਨੇ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਕੀਵੀ ਚੋਣਕਰਤਾਵਾਂ ਵੱਲੋਂ ਐਲਾਨੀ ਗਈ ਟੀਮ ’ਚ ਨਿਯਮਿਤ ਕਪਤਾਨ ਕੇਨ ਵਿਲੀਅਮਸਨ ਦੀ ਵਾਪਸੀ ਹੋਈ ਹੈ। ਬੀਮਾਰ ਹੋਣ ਦੀ ਵਜ੍ਹਾ ਨਾਲ ਇਹ ਇੰਗਲੈਂਡ ਖ਼ਿਲਾਫ਼ ਮੈਨਚੈਸਟਰ ’ਚ ਖੇਡੇ ਗਏ ਦੂਜੇ ਟੈਸਟ ਮੈਚ ’ਚ ਨਹੀਂ ਖੇਡ ਸਕੇ ਸਨ। ਉਨ੍ਹਾਂ ਦੇ ਇਲਾਵਾ ਟਿਮ ਸਾਊਦੀ ਤੇ ਧਾਕੜ ਆਲਰਾਊਂਡਰ ਕੋਲਿਨ ਡਿ ਗ੍ਰੈਂਡਹੋਮ ਦੀ ਵੀ ਵਾਪਸੀ ਹੋਈ ਹੈ। ਨਿਊਜ਼ੀਲੈਂਡ ਦੀ ਟੀਮ : ਕੇਨ ਵਿਲੀਅਮਸਨ, ਟਾਮ ਬਲੰਡੇਲ, ਟ੍ਰੇਂਟ ਬੋਲਟ, ਡੇਵੋਨ ਕਾਨਵੇ, ਕੋਲਿਨ ਡੀ ਗ੍ਰੈਡਹੋਮ, ਮੈਟ ਹੈਨਰੀ, ਕਾਈਲ ਜੈਮੀਸਨ, ਟਾਮ ਲਾਥਮ, ਹੈਨਰੀ ਨਿਕੋਲਸ, ਅਜਾਜ ਪਟੇਲ, ਟਿਮ ਸਾਊਦੀ, ਰਾਸ ਟੇਲਰ, ਨੀਲ ਵੈਗਰਨ, ਬੀਜੇ ਵਾਟਲਿੰਗ, ਵਿਲ ਯੰਗ।