Corona Virus
ਪਠਾਨਕੋਟ ਵਾਸੀਆਂ ਲਈ ਰਾਹਤ ਦੀ ਖ਼ਬਰ, ਕੋਰੋਨਾ ਨੂੰ ਮਾਤ ਦੇ ਕੇ ਨਰਸ ਪਰਤੀ ਘਰ

ਪਠਾਨਕੋਟ ਵਾਸੀਆਂ ਲਈ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਪਿਛਲੇ ਦਿਨੀਂ ਨਿੱਜੀ ਹਸਪਤਾਲ ਦੀ ਇਕ ਨਰਸ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਈ ਸੀ, ਜਿਸਦੀ ਇਲਾਜ ਤੋਂ ਬਾਅਦ ਦੂਜੇ ਫੇਸ ਦੀ ਰਿਪੋਰਟ ਨੇਗੀਟਿਵ ਆਈ ਹੈ। ਜਿਸ ਤੋਂ ਬਾਅਦ ਅੱਜ ਉਸਨੂੰ ਹਸਪਤਾਲ ਤੋਂ ਘਰ ਭੇਜਿਆ ਜਾਵੇਗਾ।
ਦਸ ਦੇਈਏ ਕਿ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਨਰਸ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਸੀ, ਜਿਥੇ ਇਲਾਜ ਤੋਂ ਬਾਅਦ ਉਸਦੀਆਂ ਦੋਵੇਂ ਰਿਪੋਰਟਾਂ ਨੇਗੀਟਿਵ ਆਈਆਂ ਹਨ। ਇਸ ਦੇ ਨਾਲ ਹੀ ਪਠਾਨਕੋਟ ਵਿੱਚ ਹੁਣ ਕੋਰੋਨਾ ਦੇ 17 ਮਰੀਜ਼ ਰਹਿ ਗਏ ਹਨ, ਜਿਨ੍ਹਾਂ ਦਾ ਸਿਵਲ ਹਸਪਤਾਲ ਵਿੱਚ ਇਲਾਜ਼ ਚੱਲ ਰਿਹਾ ਹੈ।