India
ਪ੍ਰਸ਼ਾਸਨ ਤੋਂ ਪਹਿਲਾਂ ਲੋਕਾਂ ਦਾ ਸਹਾਰਾ ਬਣੀ ਸੰਸਥਾਂ
ਕੋਰੋਨਾ ਵਾਇਰਸ ਨਾਲ ਲੜਨ ਲਈ ਸਰਕਾਰਾਂ ਨੇ ਕਰਫਿਊ ਲਗਾ ਕੇ ਜੰਗ ਸ਼ੁਰੂ ਕਰ ਦਿੱਤੀ ਗਈ ਹੈ। ਲੋਕਾਂ ਨੂੰ ਆਪਣੇ ਘਰਾਂ ਅੰਦਰ ਰਹਿਣ ਦੀ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ। ਉੱਥੇ ਹੀ ਪਿਛਲੇ ਕਈ’ ਦਿਨਾਂ ਦੇ ਬੰਦ ਤੋਂ ਬਾਅਦ ਲੋਕ ਘਰੇਲੂ ਚੀਜ਼ਾਂ ਲਈ ਤਰਸ ਰਹੇ ਹਨ। ਲੋਕਾਂ ਨੂੰ ਨਾ ਤਾਂ ਦੁੱਧ ਮਿਲ ਰਿਹਾ ਹੈ ਅਤੇ ਨਾ ਹੀ ਰਾਸ਼ਨ ਲੋਕਾਂ ਵਿੱਚ ਭੁੱਖਮਰੀ ਫੈਲ ਰਹੀ ਹੈ। ਜਿਸ ਨੂੰ ਦੇਖਦੇ ਹੋਏ ਪਹਿਲਕਦਮੀ ਕਰਦੇ ਫਿਰੋਜ਼ਪੁਰ ਦੀ ਮਹਿਤਾ ਫੈਡਰੇਸ਼ਨ ਸੰਸਥਾ ਨੇ ਪੁਲਿਸ ਦੇ ਸਹਿਯੋਗ ਨਾਲ ਘਰ ਘਰ ਜਾ ਕੇ ਲੋਕਾਂ ਵਿੱਚ ਲੰਗਰ ਵੰਡਿਆ ਗਿਆ ਹੈ। ਉਨ੍ਹਾਂ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਆਪੋ ਆਪਣੇ ਘਰਾਂ ਵਿੱਚ ਹੀ ਰਹਿਣ ਤਾਂ ਜੋ ਇਸ ਬਿਮਾਰੀ ਨਾਲ ਲੜਿਆ ਜਾ ਸਕੇ। ਇਸ ਮੌਕੇ ਜਾਣਕਾਰੀ ਦਿੰਦਿਆਂ ਡੀ.ਐਸ. ਪੀ ਗੁਰਦੀਪ ਸਿੰਘ ਨੇ ਦੱਸਿਆ ਕਿ ਮਹਿਤਾ ਫੈਡਰੇਸ਼ਨ ਨੇ ਜੋ ਉਪਰਾਲਾ ਕੀਤਾ ਬਹੁਤ ਹੀ ਸਲਾਘਾਯੋਗ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕ ਪੁਲਿਸ ਪ੍ਰਸਾਸ਼ਨ ਦਾ ਸਹਿਯੋਗ ਦੇਣ ਅਤੇ ਆਪਣੇ ਘਰਾਂ ਅੰਦਰ ਹੀ ਰਹਿਣ ਜੇਕਰ ਕਿਸੇ ਨੂੰ ਕੋਈ ਚੀਜ਼ ਦੀ ਲੋੜ ਹੈ ਤਾਂ ਉਹ ਮਹਿਤਾ ਫੈਡਰੇਸ਼ਨ ਨਾਲ ਜ਼ਿਲ੍ਹਾ ਪ੍ਰਸਾਸ਼ਨ ਨਾਲ ਸਪੰਰਕ ਕਰ ਸਕਦਾ ਹੈ। ਉਨ੍ਹਾਂ ਦੀ ਘਰ ਬੈਠੇ ਸਹਾਇਤਾ ਕੀਤੀ ਜਾਵੇਗੀ।