Punjab
ਪੰਜਾਬ ‘ਚ NIA ਦਾ ਛਾਪਾ, ਜਾਣੋ ਕਾਰਨ

ਪੰਜਾਬ ‘ਚ ਅੱਜ ਦਿਨ ਚੜ੍ਹਦੇ ਹੀ ਐੱਨ. ਆਈ. ਏ. ਵੱਲੋਂ ਛਾਪਾ ਮਾਰਿਆ ਗਿਆ। ਮਿਲੀ ਜਾਣਕਾਰੀ ਮੁਤਾਬਕ ਐੱਨ.ਆਈ.ਏ. ਵੱਲੋਂ ਇਹ ਛਾਪਾ ਬਠਿੰਡਾ ਦੇ ਪ੍ਰਤਾਪ ਨਗਰ ਵਿਖੇ ਮਾਰਿਆ ਹੈ। ਹੁਣ ਜਿਸ ਵਿਅਕਤੀ ਦੇ ਘਰ ਛਾਪਾ ਪਿਆ ਹੈ, ਉਹ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ। ਫਿਲਹਾਲ ਐੱਨ.ਆਈ.ਏ ਦੀ ਜਾਂਚ ਜਾਰੀ ਹੈ। ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਸ਼ਖ਼ਸ ‘ਤੇ ਪੁਲਿਸ ਸਟੇਸ਼ਨ ‘ਤੇ ਗ੍ਰਨੇਡ ਨਾਲ ਹਮਲੇ ਦਾ ਵੀ ਇਲਜ਼ਾਮ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਐੱਨ.ਆਈ.ਏ. ਅਤੇ ਪੁਲਸ ਟੀਮ ਵੱਲੋਂ ਸਵੇਰੇ ਸਾਂਝੇ ਤੌਰ ‘ਤੇ ਕੀਤੀ ਗਈ। ਇਸ ਦੌਰਾਨ ਪਰਿਵਾਰਕ ਮੈਂਬਰਾਂ ਅਤੇ ਹੋਰਨਾਂ ਤੋਂ ਕਰੀਬ 4 ਘੰਟੇ ਪੁੱਛਗਿੱਛ ਵੀ ਕੀਤੀ ਗਈ। ਇਸ ਤੋਂ ਇਲਾਵਾ ਮੋਬਾਇਲ ਫੋਨ ਵੀ ਚੈੱਕ ਕੀਤੇ ਗਏ।
ਜਿਸ ਵਿਅਕਤੀ ਦੇ ਘਰੇ ਰੇਡ ਪਈ ਹੈ, ਉਨ੍ਹਾਂ ਨੇ ਦੱਸਿਆ ਹੈ ਕਿ ਇਕੋ ਦਮ ਉਨ੍ਹਾਂ ਦੇ ਘਰ ਪੁਲਿਸ ਆਈ ਹੈ ਅਤੇ ਤਲਾਸ਼ੀ ਲੈਣ ਲੱਗੀ ਹੈ। ਇਸ ਜਾਂਚ ਦੌਰਾਨ ਉਨ੍ਹਾਂ ਵੱਲੋਂ ਕੁੱਝ ਲੋਕਾਂ ਬਾਰੇ ਜਾਣਕਾਰੀ ਮੰਗੀ ਗਈ ਅਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਇੱਕ ਇੰਟਰਨੈਸ਼ਨਲ ਫੋਨ ਕਾਲ ਤੁਹਾਡੇ ਫੋਨ ‘ਤੇ ਆਈ ਸੀ। ਇਸ ਸਬੰਧੀ ਤੁਹਾਡੇ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।